PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
|
ਜਦ ਤੱਕ, ਸਿੱਖ ਸਾਹਿਤ ਅਤੇ ਇਤਿਹਾਸ ਦੀ ਕਦਰ ਨਹੀ ਕਰਨਗੇ, ਉਦੋ ਤੱਕ ਗੁਲਾਮ ਰਹਿਣਗੇ |
|
ਲੰਡਨ ਤੋਂ ਛਪਦੇ ਇਕ ਪੰਜਾਬੀ ਹਫ਼ਤਾਵਾਰੀ ਵਿੱਚ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਤਰਲੋਚਨ ਸਿੰਘ ਦੀ ਇਟਰਵੀਓ ਪੜਨ ਦਾ ਮੌਕਾ ਮਿਲਿਆ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ 1947 ਵਿੱਚ ਕਦੇ ਵੀ ਖਾਲਿਸਤਾਨ ਦੀ ਜਾਂ ਸਿੱਖ ਹੱਕਾਂ ਦੀ ਬ੍ਰਿਟਿਸ਼ ਸਰਕਾਰ ਨੇ ਗੱਲ ਨਹੀ ਕੀਤੀ। ਪੜ੍ਹ ਕੇ ਹੈਰਾਨੀ ਹੋਈ ਕਿ ਸਿੱਖ ਲੀਡਰ ਜਾਣ ਬੁਝ ਕੇ ਸਿੱਖ ਹਿੱਤਾਂ ਨੂੰ ਅੱਜ ਵੀ ਅਤੇ 1947 ਵਿੱਚ ਵੀ ਵਿਸਾਰਦੇ ਰਹੇ ਹਨ। ਇਹ ਜੁਦੀ ਗੱਲ ਹੈ ਕਿ ਹੁਣ ਖਾਲਿਸਤਾਨ ਕਦੋਂ ਬਣੇਗਾ ਜਾਂ ਬਣੇਗਾ ਵੀ ਕਿ ਨਹੀ!! ਕਿਉਕਿ ਸਿੱਖਾਂ ਵਿੱਚ ਐਸ ਵੇਲੇ ਤੱਕ ਕੋਈ ਅਜਿਹਾ ਲੀਡਰ ਨਹੀ ਦਿਸਦਾ ਜੋ ਇਹ ਮਾਰਕਾ ਮਾਰ ਲਵੇ!! ਇਹ ਇਕ ਸੱਚ ਹੈ ਕਿ ਡਾ ਜਗਜੀਤ ਸਿੰਘ ਚੋਹਾਨ ਦੇ ਸਵਰਗਵਾਸ ਹੋਣ ਉਪਰੰਤ ਸਿੱਖ ਕੌਮ ਕੋਲ ਸੱਚ ਕਹਿਣ ਵਾਲਾ ਅਤੇ ਸਟੈਂਡ ਲੈਣ ਵਾਲਾ ਡਿਪਲੋਮੈਟ ਲੀਡਰ ਨਹੀ ਹੈ।ਉਸੇ ਹੀ ਹਫ਼ਤਾਵਾਰੀ ਅਖਬਾਰ ਵਿੱਚ ਸ. ਤਰਲੋਚਨ ਸਿੰਘ ਨੂੰ ਸਵਾਲ ਕਰਤਾ ਨੇ ਪੁਛਿਆ ਕਿ ਜੇ ਉਹ ਹਿੰਦੋਸਤਾਨ ਨਾਲ ਰਹਿਣ ਦੀ ਵਜਾਏ ਸਿੱਖ ਕੌਮ ਨੂੰ ਅਜਾਦੀ ਦੇ ਦਿੰਦੇ ਤਾਂ!! ਤਾਂ ਸ ਸਾਹਿਬ ਕਹਿੰਦੇ ਹਨ ਕਿ ਕਿੱਦਾਂ? ਫ਼ੇਰ ਉਨ੍ਹਾਂ ਇਥੇ ਪਏ ਇਤਿਹਾਸ ਦੀ ਗੱਲ ਕੀਤੀ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਇਕੋ ਗੱਲ ਮਾਉਂਟਬੈਟਨ ਨੇ ਮੰਨੀ ਸੀ ਕਿ ਗਿਆਨੀ ਕਰਤਾਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੀ, ਜਿਸ ਵਿੱਚ ਫ਼ਿਰੋਜਪੁਰ ਅਤੇ ਜੀਰੇ ਦਾ ਇਲਾਕਾ ਪਾਕਿਸਤਾਨ ਵਿੱਚ ਜਾਂਦਾ ਜਾਂਦਾ ਬਚਾ ਲਿਆ ਸੀ। ਜਿਹੜੀ ਕਿ ਬਹੁਤ ਵੱਡੀ ਦੇਣ ਸਮਝਦੇ ਹਨ।
ਪਰ ਸ ਸਾਹਿਬ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਰਾਮ ਸਿੰਘ ਨੇ ਇਕ ਕਿਤਾਬ 1977 ਵਿੱਚ ਲਿਖੀ ਸੀ ਜਿਸ ਦਾ ਨਾਮ ਉਨ੍ਹਾਂ “ਮਾਸਟਰ ਤਾਰਾ ਸਿੰਘ ਦਾ ਸਿੱਖ ਕੌਮ ਨਾਲ ਵਿਸਾਹਘਾਤ ” ਵਿੱਚ ਲਿਖਿਆ ਹੈ। ਉਪਰੋਕਤ ਕਿਤਾਬ ਦੇ ਸਫ਼ਾ 14 ਦੇ ਹਵਾਲੇ ਨਾਲ ਜਿਸ ਦਾ ਮਤਲਬ ਇਸ ਤਰ੍ਹਾਂ ਬਣਦਾ ਹੈ ਕਿ ਸਿੱਖ ਕੌਮ ਤਜਬੀਜ਼ ਬਾਰਡਰ ਦੇ ਹਿਸਾਬ ਨਾਲ ਅੱਧੀ ਇਧਰ ਅਤੇ ਅੱਧੀ ਉਧਰ ਰਹਿ ਚੁੱਕੀ ਸੀ। ਜਿਸ ਦੇ ਅਧਾਰ ਤੇ 50% ਪਾਕਿਸਤਾਨ ਵਿੱਚ 50% ਹੀ ਹਿੰਦੋਸਤਾਨ ਵਿੱਚ ਰੱਖਣ ਲਈ ਦੋ ਗੈਰਜੱਟ ਸਿੱਖ ਸ. ਉਜਲ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਕੌਨਸਿਚੂਇੰਟ ਐਸੰਬਲੀ ਪਾਕਿਸਤਾਨ ਕਰਾਚੀ ਵਿੱਚ, ਦੇ ਨਾਮ ਦੇ ਚੁੱਕੇ ਸਨ। ਅਤੇ ਇਸੇ ਤਰ੍ਹਾਂ ਦੋ ਜੱਟਸਿੱਖ ਹਿੰਦੋਸਤਾਨ ਸੰਵਿਧਾਨਕ ਐਸੰਬਲੀ ਵਿੱਚ ਸ ਬਲਦੇਵ ਸਿੰਘ ਅਤੇ ਸੰਤ ਸਿੰਘ ਸਨ। ਇਹ ਉਹ ਸਮਾ ਸੀ, ਜਦੋਂ ਮਾਸਟਰ ਤਾਰਾ ਸਿੰਘ, ਈ.ਐਨ ਸਟੀਫ਼ਨ ਦੀ ਕਿਤਾਬ ਬਰਥ ਆਫ਼ ਨੇਸ਼ਨ ਦੀ ਪਹਿਲੀ ਐਡੀਸ਼ਨ ਦੇ ਅਧਾਰ ਤੇ, 3 ਜੂਨ 1947 ਨੂੰ ਸਿੱਖਾਂ ਦੀ ਅਜਾਦ ਹਸਤੀ ਦਾ ਕੀਰਤਨ ਸੋਹਿਲਾ ਨਹਿਰੂ ਦੇ ਢੂਹੇ ਚੜ੍ਹ ਕੇ ਪੜ੍ਹ ਚੁੱਕੇ ਸਨ। ਅਸਲ ਵਿੱਚ ਗੱਲ ਇਸ ਤਰ੍ਹਾਂ ਹੈ ਕਿ ਮਾਊਂਟਬੈਟਨ ਦੇ ਹਿੰਦੋਸਤਾਨ ਨੂੰ ਆਉਣ ਸਮੇਂ, ਜਿਸ ਦੀ ਜਿੰਮੇਵਾਰੀ ਹਿੰਦੋਸਤਾਨ ਨੂੰ ਅਜਾਦ ਕਰਾਉਣ ਦੀ, ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਮਿਸਟਰ ਐਟਲੀ ਨੇ ਲਾਈ ਸੀ, ਜਿਸ ਵਿੱਚ ਮਿਸਟਰ ਐਟਲੀ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਸਿੱਖਾਂ ਨੂੰ ਨਜਰਅੰਦਾਜ਼ ਨਹੀ ਕਰਨਾ। ਇਹ ਛੋਟੀ ਜਿਹੀ ਕੌਮ ਹੋਣ ਦੇ ਨਾਤੇ ਮੁਸਲਮ ਲੀਗ਼ ਅਤੇ ਕਾਂਗਰਸ ਦੇ ਬਰਾਬਰ ਕਰਨੀ ਹੈ। ਇਸ ਕੌਮ ਦੇ ਸੂਰਬੀਰ ਬਹਾਦਰਾਂ ਦੀਆਂ ਬਹੁਤ ਸਾਰੀਆਂ ਸਾਡੇ ਤੇ ਬਖ਼ਸਿਸ਼ਾਂ ਰਹੀਆਂ ਹਨ। ਜਿਸ ਕਰਕੇ ਲਾਰਡ ਮਾਊਂਟਬੈਟਨ ਨੇ ਇਹ ਗੱਲ ਪੱਲੇ ਬੰਨ ਲਈ ਸੀ ਅਤੇ ਨਾਲ ਹੀ ਕਹਿ ਦਿੱਤਾ ਸੀ ਕਿ ਮੈਂ ਸ਼ਾਹੀ ਖਾਨਦਾਨ ਦਾ ਨੁਮਾਇੰਦਾ ਹਾਂ। ਅਖੀਰ ਨੂੰ ਜੋ ਗੱਲ ਵੀ ਹੋਈ, ਤੁਹਾਨੂੰ ਮੰਨਣੀ ਪੈਣੀ ਹੈ। ਮਿਸਟਰ ਐਟਲੀ ਨੇ ਇਹ ਗੱਲ ਮਨਜੂਰ ਕਰ ਲਈ ਸੀ।ਹੁਣ ਆਉਂਦੇ ਹਾਂ, 22 ਮਾਰਚ 1947 ਨੂੰ ਜਦੋਂ ਮਾਉਂਟੀ ਦਿੱਲੀ ਆਪਣਾ ਚਾਰਜ ਸੰਭਾਲ ਚੁਕੇ ਸਨ ਤਾਂ ਉਨ੍ਹਾਂ ਪਰੈਸ ਕਾਨਫ਼ਰੰਸ ਵਿੱਚ ਕਹਿ ਦਿੱਤਾ ਕਿ ਮੈਂ 1948 ਤੱਕ ਇਸ ਦੇਸ਼ ਦੀਆਂ ਜਿੰਮੇਵਾਰ ਧਿਰਾਂ ਨੂੰ ਇਸ ਦੀ ਜਿੰਮੇਵਾਰੀ ਸੰਭਾਲ ਕੇ ਹਿੰਦੋਸਤਾਨ ਨੂੰ ਅਜਾਦ ਕਰ ਦੇਣਾ ਹੈ। ਬਰਥ ਆਫ਼ ਨੇਸ਼ਨ ਦੀ ਪਹਿਲੀ ਐਡੀਸ਼ਨ ਵਿੱਚ ਜੋ 1962-63 ਵਿੱਚ ਛਪੀ ਸੀ, ਵਿੱਚ ਈ ਐਨ ਸਟੀਫ਼ਨ ਨੇ ਦਸਿਆ ਹੈ ਕਿ 2 ਜੂਨ 1947 ਨੂੰ ਮਾਉਟਬੈਟਨ ਨੇ ਦਪਿਹਰ ਵੇਲੇ ਅਕਾਲੀ ਦਲ, ਕਾਂਗਰਸ ਅਤੇ ਮੁਸਲਮ ਲੀਗ਼ ਦੇ ਲੀਡਰ ਆਪਣੇ ਰੂਮ ਵਿੱਚ ਸੱਦ ਲਏ। ਅਤੇ ਬ੍ਰਿਟਿਸ਼ ਸਰਕਾਰ ਦੀ ਤਰਫ਼ ਤੋਂ ਜਾਰੀ ਹੋਈਆਂ ਤਜਬੀਜ਼ਾਂ, ਤਿੰਨਾ ਪਾਰਟੀਆਂ ਦੇ ਲੀਡਰਾਂ ਨੂੰ ਲਿਖਤੀ ਰੂਪ ਵਿੱਚ ਦੇ ਦਿੱਤੀਆਂ। ਜਿਨ੍ਹਾਂ ਵਿੱਚ ਤਿੰਨਾ ਪਾਰਟੀਆਂ ਭਾਵ ਅਕਾਲੀ ਦਲ ਸਿੱਖਾਂ ਵਲੋਂ, ਲੀਗ਼ ਮੁਸਲਮਾਨਾਂ ਵਲੋਂ ਅਤੇ ਕਾਂਗਰਸ ਹਿੰਦੂਆਂ ਵਲੋਂ ਸਨ। ਤਿੰਨਾਂ ਕੌਮਾਂ ਨੂੰ ਵੀਟੋ ਪਾਵਰ ਦੇ ਦਿੱਤੀ ਗਈ। ਜਿਸ ਨੂੰ ਅੱਜ ਤੱਕ ਇੰਡੀਆ ਯੂ ਐਨ ਓ ਵਿੱਚ ਲੈਣ ਲਈ ਤਰਸਦਾ ਆ ਰਿਹਾ ਹੈ! ਇਨ੍ਹਾਂ ਤਿੰਨਾ ਨੂੰ ਆਖ ਦਿੱਤਾ ਕਿ ਕੱਲ 3 ਜੂਨ ਨੂੰ 12 ਵਜੇ ਤੱਕ ਆਪਣੀਆਂ ਹਾਈ ਕਮਾਂਡਾਂ ਤੋਂ ਪਾਸ ਕਰਾ ਕੇ ਅਤੇ ਪੂਰੀ ਤਾਕਤ ਲੈ ਕੇ ਦੱਸ ਦੇਵੋ। ਜੇ ਤੁਸਾਂ ਤਿੰਨੇ ਪਾਰਟੀਆਂ ਦੀ ਸਹਿਮਤੀ ਹੋ ਜਾਵੋਗੀ, ਤਾਂ 72 ਦਿਨਾਂ ਦੇ ਵਿੱਚ ਵਿੱਚ 15 ਅਗਸਤ 1947 ਨੂੰ ਅਜਾਦੀ ਮਿਲ ਜਾਵੇਗੀ। ਮਈ ਦੇ ਅਖੀਰਲੇ ਦਿਨਾ ਤੋਂ ਹੀ ਲੀਡਰਾਂ ਨੂੰ ਪਤਾ ਲੱਗ ਰਿਹਾ ਸੀ ਕਿ ਕੁਝ ਗੰਭੀਰ ਰਾਜਨੀਤੀ ਵਾਪਰ ਰਹੀ ਹੈ। ਇਸ ਕਰਕੇ ਕਾਂਗਰਸ ਅਤੇ ਲੀਗ਼ ਵਾਲੇ ਬੜੀ ਸੰਜੀਦਗੀ ਨਾਲ ਵਿਚਾਰਾਂ ਕਰ ਰਹੇ ਸਨ ਆਪੋ ਆਪਣੇ ਸਿਆਣੇ ਲੋਕਾਂ ਦੀ ਗੱਲ ਸੁਣ ਕੇ ਅਗਲੇ ਸਟੈਪ ਲਈ ਧਰਤੀ ਬਣਾ ਰਹੇ ਸਨ। ਪਰ ਅਕਾਲੀ ਦਲ ਦਾ ਕੋਈ ਲੀਡਰ ਜਿਨ੍ਹਾਂ ਵਿੱਚ ਗਿਆਨੀ ਕਰਤਾਰ ਸਿੰਘ {ਜਿਸ ਨੂੰ ਪੰਥ ਦਾ ਦਿਮਾਗ਼ ਕਹਿੰਦੇ ਹਨ}ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਦੇ ਸਿਵਾ ਹਾਜਰ ਨਹੀ ਸਨ। ਮਾਸਟਰ ਜੀ ਨੇ ਚੁੱਪ ਕਰਕੇ ਮਾਉਂਟਬੈਟਨ ਵਾਲੀਆਂ ਤਜਵੀਜਾਂ ਦਾ ਕਾਗਜ਼ ਆਪਣੀ ਜੇਬ ਵਿੱਚ ਪਾ ਲਿਆ ਅਤੇ ਪੰਡਤ ਨਹਿਰੂ ਨਾਲ ਜਾ ਮੁਲਾਕਾਤ ਕੀਤੀ। ਜਿਸ ਵਿੱਚ ਉਨ੍ਹਾਂ ਅਰਜ ਕੀਤੀ ਕਿ ਜਦੋਂ ਤੁਸੀ ਕਾਂਗਰਸ ਵਾਲੇ ਅਜਾਦੀ ਵਾਰੇ ਹਾਂ ਕਹੋਂਗੇ ਤਾਂ ਸਾਡੇ ਵਲੋਂ ਵੀ {ਸਿੱਖਾਂ ਵਲੋਂ} ਹਾਂ ਕਹਿ ਦੇਣੀ। ਨਾਲੇ ਅਸੀ ਤੁਹਾਨੂੰ ਕਹਿੰਦੇ ਹਾਂ ਕਿ ਕਾਂਗਰਸ ਪੰਜਾਬ ਨੂੰ ਮੁਸਲਮ ਅਤੇ ਗੈਰਮੁਸਲਮ ਦੇ ਅਧਾਰ ਤੇ ਵੰਡਣ ਦਾ ਮਤਾ ਪਾਸ ਕਰ ਦੇਵੇ। ਇਹ ਦੋਵੇ ਗੱਲਾਂ ਨਹਿਰੂ ਨੂੰ ਭਾਉਂਦੀਆਂ ਸਨ। ਨਹਿਰੂ ਮਨ ਵਿੱਚ ਲੱਡੂ ਭੋਰਦਾ ਸਾਰੀ ਰਾਤ ਨਾ ਸੁੱਤਾ। ਉਸ ਦੇ ਹੱਥ ਵਿਚ ਤਾਂ ਇਕ ਸਾਬਤ ਕੌਮ ਦਾ ਬੇਵਕੂਫ਼ ਲੀਡਰ ਆ ਗਿਆ ਸੀ। 3 ਜੂਨ ਵਾਲੇ ਦਿਨ ਨਹਿਰੂ ਨੇ ਕਾਂਗਰਸ ਵਲੋਂ ਅਜਾਦੀ ਵਾਰੇ ਹਾਂ ਕਰ ਦਿੱਤੀ। ਅਤੇ ਨਾਲ ਹੀ ਕਹਿਣ ਲੱਗਾ ਕਿ ਮੈਂ ਸਿੱਖਾਂ ਦੀ ਤਰਫ਼ੋ ਭੀ ਹਾਂ ਕਰਦਾ ਹਾਂ। ਜਿਸ ਲਈ ਮਾਸਟਰ ਤਾਰਾ ਸਿੰਘ ਨੇ ਮੈਨੂੰ ਇਹ ਫ਼ੈਸਲਾ ਕਰਨ ਲਈ ਸਲਾਹ ਦਿੱਤੀ ਹੈ। ਲਾਰਡ ਮਾਉਂਟਬੈਟਨ ਨੇ ਕਿਹਾ ਕਿ--You are not the spokesman of the Sikhs. I must see them, myself, You go. . ਜਿਸ ਕਰਕੇ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸ. ਬਲਦੇਵ ਸਿੰਘ ਨੂੰ ਲਾਰਡ ਮਾਉਂਟਬੈਟਨ ਨੂੰ ਮਿਲਣ ਲਈ ਰੂਮ ਵਿੱਚ ਆਉਣਾ ਪਿਆ। ਨਹੀ ਤਾਂ ਮਾਸਟਰ ਤਾਂ ਨਹਿਰੂ ਨੂੰ ਸਭ ਕੁਝ ਪੜ੍ਹਾ ਆਇਆ ਸੀ। ਮਾਸਟਰ ਤਾਰਾ ਸਿੰਘ ਇਕ ਵਾਹਦ ਲੀਡਰ ਬਣਿਆ ਫ਼ਿਰਦਾ ਸੀ। ਪਰ ਅਸਲ ਵਿੱਚ ਉਹ ਬਰਥ ਆਫ਼ ਨੇਸ਼ਨ ਦੇ ਕਹਿਣ ਮੁਤਾਬਕ ਹਿੰਦੂ ਜਮਾਤ, ਕਾਂਗਰਸ ਦਾ ਏਜੰਟ ਬਣ ਚੁੱਕਾ ਸੀ। ਜਿਸ ਕਰਕੇ ਬਰਥ ਆਫ਼ ਨੇਸ਼ਨ ਦਾ ਲਿਖਾਰੀ ਸਫ਼ਾ 207, 208 ਅਤੇ 209 ਤੇ ਕਹਿੰਦਾ ਹੈ, ਕਿ ਮਾਉਂਟੀ ਨੇ ਆਪਣੇ ਟੇਬਲ ਤੇ ਪੰਜਾਬ ਦਾ ਨਕਸ਼ਾ ਵਿਸ਼ਾ ਦਿੱਤਾ ਅਤੇ ਨਾਲੇ ਲਕੀਰ ਵਾਹ ਕੇ ਦਸਿਆ ਕਿ ਇਹ ਬਾਹਗਾ ਬਾਰਡਰ ਹੈ, ਇਸ ਨਾਲ ਤੁਹਾਡੀ ਕੌਮ ਦੋ ਬਰਾਬਰ ਹਿਸਿਆ ਵਿੱਚ ਵੰਡ ਹੋ ਜਾਣੀ ਹੈ। ਜੇ ਤੁਹਾਨੂੰ ਮਨਜੂਰ ਹੈ ਤਾਂ ਹਾਂ ਕਰ ਦਿਓ, ਨਹੀ ਤਾਂ ਨਾਂਹ। ਸਿੱਖਾਂ ਦੇ ਤਿੰਨਾਂ ਲੀਡਰਾਂ, ਜਿਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਪੰਥ ਦਾ ਦਿਮਾਗ਼ ਅਤੇ ਯੂਨੀਨਿਸਟ ਸਰਕਾਰ ਦਾ ਵਜੀਰ ਬਲਦੇਵ ਸਿੰਘ ਸੀ। ਨੇ ਹਾਂ ਕਰ ਦਿੱਤੀ ਅਤੇ ਕਿਹਾ ਕਿ ਸਾਨੂੰ ਇਹ ਵੰਡ ਮਨਜੂਰ ਹੈ। ਕਿਤਾਬ ਦੇ ਲਿਖਾਰੀ ਸਟੀਫ਼ਨ ਨੂੰ ਜੌਹਨਕੈਮਬਲ ਨੇ ਦਸਿਆ ਕਿ ਲਾਰਡ ਮਾਊਂਟਬੈਟਨ ਨੇ ਕਈ ਵਾਰ ਮਾਸਟਰ ਤਾਰਾ ਸਿੰਘ ਨੂੰ ਪੁਛਿਆ। ਪਰ ਹਰੇਕ ਵਾਰ ਹਾਂ ਹੀ ਕਰਦਾ ਚਲਿਆ ਗਿਆ। ਜਿਸ ਨਾਲ ਕਹਿੰਦੇ ਲਾਰਡ ਮਾਊਂਟਬੈਟਨ ਬਹੁਤ ਨਿਰਾਸ਼ ਹੋਇਆ। ਅਖੀਰ ਨੂੰ ਆਪਣੇ ਮੱਥੇ ਤੋਂ ਤਰੇਲੀ ਪੂੰਝਦਾ ਮਾਉਂਟੀ ਕਹਿਣ ਲੱਗਾ, ਚੰਗਾ ਜਿਸ ਤਰ੍ਹਾਂ ਤੁਹਾਨੂੰ ਮਨਜੂਰ ਹੈ।ਸਿੱਖਾਂ ਦੇ ਲੀਡਰ ਦੇ ਹੱਥ ਆਈ ਕੌਮ ਦੀ ਅਜਾਦੀ, ਗੁਲਾਮੀ ਵਿੱਚ ਬਦਲ ਦਿੱਤੀ। ਜਿਨ੍ਹਾਂ ਨੇ ਆਪਣੀ ਵੀਟੋ {ਵੲਟੋ} ਦੀ ਤਾਕਤ ਨੂੰ ਗ਼ੲਰੋ ਕਰ ਦਿੱਤਾ। ਸਦੀਆਂ ਲਈ ਕੌਮ ਗੁਲਾਮ ਹੋ ਗਈ। ਅਸਲ ਵਿੱਚ 15 ਅਗਸਤ 1947 ਗੁਲਾਮੀ ਦਾ ਦਿਨ ਨਹੀ ਬਲਕਿ 3 ਜੂਨ 1947 ਹੈ। ਜਿਸ ਦਿਨ ਸਿੱਖਾਂ ਦੀ ਕੌਮ ਅਹਿਮਕ ਅਤੇ ਗ਼ਦਾਰ ਲੀਡਰਾਂ ਦੇ ਕਾਰਨ, ਗੁਲਾਮ ਹੋਈ ਸੀ। ਕਹਾਣੀ ਅਗੇ ਚੱਲੀ 1942 ਤੱਕ ਕੌਮ ਦਾ ਬੇਤਾਜ ਬਾਦਸ਼ਾਹ ਕਹਾਉਣ ਵਾਲਾ ਸਰਦਾਰ ਖੜਕ ਸਿੰਘ ਬਹੁਤ ਹੀ ਕੁਰਬਾਨੀਆਂ ਨਾਲ ਸਿੱਖ ਕੌਮ ਦੀ ਸੇਵਾ ਕਰਦਾ ਰਿਹਾ। ਪਰ 1942 ਵਿੱਚ ਲਾਹੌਰ ਦੇ ਸਿੱਖ ਜਲੂਸ, ਜਿਸ ਨੇ ਸਿੱਧ ਕਰ ਦਿੱਤਾ ਸੀ ਕਿ ਭਾਰਤੀ ਉਪ ਮਾਹਾਂਦੀਪ ਸਿੱਖ ਕੌਮ ਬਿਨਾ ਇਕ ਪੈਰ ਵੀ ਅੱਗੇ ਨਹੀ ਪੁੱਟ ਸਕਦਾ। ਜਿਸ ਵਿੱਚ ਲੱਖਾਂ ਸਿੱਖਾਂ ਨੇ ਸ਼ਾਮਲ ਹੋ ਕੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਸੀ। ਤੋਂ ਕਾਂਗਰਸ, ਮੁਸਲਮ ਲੀਗ ਅਤੇ ਬ੍ਰਿਟਿਸ਼ ਸਰਕਾਰ ਘਬਰਾਅ ਗਈ ਸੀ। ਅਤੇ ਆਉਣ ਵਾਲੇ ਕੁਝ ਮਹੀਨਿਆਂ ਅਤੇ ਹਫ਼ਤਿਆਂ ਨੇ ਹੀ ਸਰਦਾਰ ਜੀ ਨੂੰ ਕਾਂਗਰਸ ਵੱਲ ਖਿਚ ਲਿਆ। ਕੌਮ ਦਾ ਬੇਤਾਜ ਬਾਦਸ਼ਾਹ ਇਕ ਬਾਰ ਕੌਮ ਨੂੰ ਅੰਧਕਾਰ ਵਿੱਚ ਛੱਡ ਕੇ ਕਾਂਗਰਸ ਵਿੱਚ ਜਾ ਸ਼ਾਮਲ ਹੋਇਆ। ਇਸੇ ਤਰ੍ਹਾਂ ਕੌਮ ਦਾ ਦਿਮਾਗ ਗਿਆਨੀ ਕਰਤਾਰ ਸਿੰਘ 1955 ਵਿੱਚ ਪੰਜਾਬੀ ਸੂਬੇ ਦੇ ਮੋਰਚੇ ਦੁਰਾਨ ਕਾਂਗਰਸ ਵਿੱਚ ਸ਼ਾਮਲ ਹੋ ਕੇ ਇਕ ਬਾਰ ਫ਼ਿਰ ਸਿੱਖ ਕੌਮ ਨੂੰ ਉਸ ਦੇ ਆਪਣੇ ਲੀਡਰ ਡਿੱਫ਼ੀ ਮਾਰ ਗਏ ਜਿਸ ਨਾਲ ਕੌਮ ਬੇਹੱਦ ਕਮਜੋਰ ਹੋ ਗਈ। ਜਿਸ ਦਾ ਨਤੀਜਾ 3 ਜੂਨ 1984 ਸੀ। ਇਹ 3 ਜੂਨ ਹੀ ਸਿੱਖ ਕੌਮ ਦੇ ਮਗਰ ਪਿਆ ਹੋਇਆ ਹੈ। 3 ਜੂਨ 1984 ਨੂੰ ਪੂਰੇ 37 ਸਾਲਾਂ ਬਾਅਦ ਕੌਮ ਦੇ ਮਹਾਨ ਧਾਰਮਿਕ ਅਸਥਾਨ ਤੇ ਉਸ ਦੀ ਆਪਣੀ ਸਰਕਾਰ ਨੇ ਆਪਣੀ ਫ਼ੌਜੀ ਸ਼ਕਤੀ ਨੂੰ ਆਪਣੇ ਹੀ ਲੋਕਾਂ ਨੂੰ ਮਾਰਨ ਲਈ ਵਰਤਿਆ। ਹਰਿਮੰਦਰ ਸਾਹਿਬ ਤੇ ਹਮਲਾ ਸਿਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਲਈ ਹੀ ਕੀਤਾ ਸੀ। ਕੌਣ ਕਹਿੰਦਾ ਹੈ, ਕਿ ਖਾਲਿਸਤਾਨ 1947 ਵਿੱਚ ਨਹੀ ਬਣ ਸਕਦਾ ਸੀ? ਸਬੂਤ ਸਾਹਮਣੇ ਹਨ। ਪਾਣੀਪਤ ਤੋਂ ਲੈ ਕੇ ਜਮਨਾ ਦਰਿਆ ਦੇ ਸੱਜੇ ਕੰਢੇ ਕੰਢੇ, ਉਤੱਰ ਵੱਲ ਸ਼ਿਵਾਲਕ ਦੀਆਂ ਪਹਾੜੀਆਂ ਦੇ ਪਿਛੋ ਦੀ ਜੰਮੂ ਤੱਕ ਅਤੇ ਨੌਰਥ ਵਿਸਟ ਵੱਲ ਦਰਿਆ ਝਨਾ ਦੇ ਜਹਿਲਮ ਵਿੱਚ ਡਿਗਣ ਤੱਕ, ਉਥੋ ਦੱਖਣ ਵੱਲ ਮੁਲਤਾਨ ਤੋਂ ਜਰਾਂ ਉਰਾਂ ਸਤਿਲੁਜ ਦਰਿਆ ਦਾ ਸੱਜਾ ਕੰਢਾ ਅਤੇ ਸਾਉਥ ਵਿੱਚ ਹੁਣ ਵਾਲੇ ਸਰਸਾ ਜਿਲ੍ਹਾ, ਜੀਂਦ ਅਤੇ ਹਿਸਾਰ ਦੇ ਉਤਰੀ ਇਲਾਕਿਆਂ ਵਲੋਂ ਕਰਨਾਲ ਦੀ ਪਾਣੀਪਤ ਤਹਿਸੀਲ {ਹੁਣ ਪਾਣੀਪਤ ਜਿਲ੍ਹਾ} ਤੋਂ ਬਿਨਾ ਸਾਰਾ ਕਰਨਾਲ ਜਿਲ੍ਹਾ ਜਿਥੇ ਜਮਨਾ ਦਰਿਆ ਨਾਲ ਮਿਲਦਾ ਸੀ। ਇਹ ਹੀ ਖਾਲਿਸਤਾਨ ਦੇ ਅਸਲ ਬਾਰਡਰ ਬਣਨੇ ਚਾਹੀਦੇ ਸਨ। ਅਤੇ ਆਉਣ ਵਾਲੇ ਕੱਲ ਲਈ ਇਹ ਹੀ ਅਸਲ ਵਿੱਚ ਖਾਲਿਸਤਾਨ ਹੋਣਾ ਚਾਹੀਦਾ ਹੈ। ਜਿਸ ਵਿੱਚ ਸਿੱਖਾਂ ਦੇ ਤਕਰੀਬਨ 75% ਇਤਿਹਾਸਕ ਅਸਥਾਨ ਅਤੇ 90% ਸਿੱਖ ਕੌਮ ਆ ਜਾਂਦੀ ਸੀ। ਨਾ ਬਣਨ ਦੀ ਸੂਰਤ ਵਿੱਚ ਸਿੱਖ ਵੀਟੋ ਵਰਤ ਕੇ ਅਜਾਦੀ ਨੂੰ ਲੰਬਾ ਕਰ ਸਕਦੇ ਸਨ। ਜਾਂ ਤਾਕਤ ਨਾਲ ਮਨਾ ਸਕਦੇ ਸਨ। ਬਾਕੀ ਧਿਰਾਂ ਦੇ ਨਾ ਮੰਨਣ ਦੀ ਸੂਰਤ ਵਿੱਚ ਬ੍ਰਿਟਿਸ਼ ਸਰਕਾਰ ਦੀ ਸਾਰੀ ਤਾਕਤ, ਸਿੱਖ ਕੌਮ ਦੇ ਨਾਲ ਸੀ। ਪਰ ਕਾਸ਼ ਕੇ ਜੇ ਕੌਮ ਦੇ ਲੀਡਰ ਸਿੱਖ ਕੌਮ ਲਈ ਕੰਮ ਕਰਦੇ ਹੁੰਦੇ!! ਪਰ ਇਹ ਤਾਂ ਕਾਂਗਰਸ ਦੇ ਏਜੰਟ ਸਨ। ਕਾਂਗਰਸ ਹਿੰਦੂ ਜਮਾਤ ਹੈ ਅਤੇ ਸੀ। ਕਈ ਕਹਿੰਦੇ ਹਨ ਕਿ ਜੀ ਅੱਜ ਸਾਡਾ ਸਰਦਾਰ ਭਰਾ, ਡਾ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨਮੰਤਰੀ ਹੈ। ਕੀ ਸਿੱਖ ਰਾਜ ਵੇਲੇ ਮੁਲਤਾਨ, ਕਸ਼ਮੀਰ ਜਾਂ ਪਿਸ਼ਾਵਰ ਆਦਿ ਹੋਰ ਸੂਬਿਆਂ ਦੇ ਗਵਰਨਰ ਹਿੰਦੂ ਜਾਂ ਮੁਸਲਮ ਨਹੀ ਸਨ?। ਸਿੱਖ ਰਾਜ ਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਇਕ ਹਿੰਦੂ ਸੀ। ਪਰ ਮੌਕਾ ਆਉਣ ਤੇ ਉਸ ਨੇ ਸਿੱਖ ਰਾਜ ਨਾਲ ਗ਼ਦਾਰੀ ਕੀਤੀ। ਅਤੇ ਅਜ ਦਾ ਕਸ਼ਮੀਰ, ਜਿਸ ਲਈ ਹੁਣ ਤੱਕ ਲੱਖਾਂ ਫ਼ੌਜੀ ਅਤੇ ਹੁਣ ਤੱਕ ਕਰੋੜਾਂ ਲੋਕ ਮਾਰੇ ਜਾ ਚੁੱਕੇ ਹਨ, ਉਸ ਪ੍ਰਧਾਨ ਮੰਤਰੀ ਦੀ ਉਪਜ ਹੈ। ਜਿਸ ਨੇ ਗੋਰਿਆਂ ਨਾਲ ਸੌਦਾ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਬਣੇ ਸਿੱਖ ਰਾਜ ਨੂੰ ਮਲੀਆਮੇਟ ਕਰ ਦਿੱਤਾ ਸੀ। ਇਹ ਸਾਰੀਆਂ ਗੱਲਾਂ ਸਿੱਧ ਕਰਦੀਆਂ ਹਨ। ਜਦੋਂ ਕੋਈ ਕੌਮ ਗ਼ਦਾਰ ਲੀਡਰ ਪੈਦਾ ਕਰ ਲਵੇ, ਉਥੇ ਗੁਲਾਮੀ ਤੋਂ ਵਗੈਰ ਕੁਝ ਨਹੀ ਬਚਦਾ। ਕਾਸ਼ ਕਿ ਸਿੱਖ ਲੀਡਰ ਕੌਮ ਪ੍ਰਸਤ ਹੁੰਦੇ!! ਕਾਂਸ ਕਿ ਅੱਜ ਸਿੱਖ ਲੀਡਰ ਉੱਚੀ ਸੁੱਚੀ ਸੋਚ ਦੇ ਮਾਲਕ ਹੁੰਦੇ!!! ਟਕੇ ਟਕੇ ਨੂੰ ਵਿਕਣ ਵਾਲੇ ਲੀਡਰ ਤਾਂ ਅੱਜ ਰਾਜ ਸਭਾ ਅਤੇ ਲੋਕਲ ਗੁਰਦੁਆਰਿਆਂ ਦੇ ਪ੍ਰਧਾਨ ਬਣਨ ਅਤੇ ਹੋਰ ਇਸ ਤੋਂ ਛੋਟੀਆਂ ਛੋਟੀਆਂ ਕੁਰਸੀਆਂ ਲਈ ਇਕ ਦੂਜੇ ਦੇ ਸਿਰ ਵੱਢਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਦੇਖਿਆ ਨਹੀ ਪਿਛਲੇ ਮਹੀਨਿਆਂ ਵਿੱਚ ਲੈਸਟਰ ਕੀ ਹੋਇਆ{ਜਦੋਂ ਆਪਣੇ ਹੀ ਗੁਰੂਘਰ ਗੁਰੁ ਨਾਨਕ ਗੁਰਦੁਆਰਾ ਹੋਲੀ ਬੋਨਜ਼ ਅੱਗੇ ਇਕ ਵਿਰੋਧੀ ਹਾਰੀ ਹੋਈ ਪਾਰਟੀ ਅਜਮੇਰ ਸਿੰਘ ਬਸਰਾ ਨੇ ਦੂਜੀ ਜਿੱਤੀ ਪਾਰਟੀ ਵਿਰੁਧ ਗੁੱਸਾ ਜਾਹਰ ਕਰਨ ਲਈ ਪ੍ਰੋਟੇਸਟ ਕੀਤਾ} ਅਤੇ ਹੋਰ ਗੁਰਦੁਆਰਿਆਂ ਵਿੱਚ ਆਏ ਦਿਨ ਹੁੰਦਾ ਰਹਿੰਦਾ ਹੈ! ਅੱਜ ਦਾ ਨੌਜਵਾਨ ਵਰਗ ਕੁਰਪਟ ਲੋਕਾਂ ਦੇ ਢਹੇ ਚੜ੍ਹ ਕੇ ਆਪਣੇ ਹੀ ਬਾਪੂਆਂ ਦੀਆਂ ਪੱਗਾਂ ਲਾਹ ਰਿਹਾ ਹੈ। ਕੌਮ ਦੇ ਹਿੱਤਾਂ ਨੂੰ ਬਰਬਾਦ ਕਰਨ ਲਈ ਆਪਣੀ ਧਿਰ ਨੂੰ ਖੁਸ਼ ਕਰਨ ਲਈ, ਧੜੀ ਧੜੀ ਦਾ ਝੂਠ ਬੋਲਦਾ ਹੈ। ਆਪਣੇ ਵਲੋ ਹੀ ਸੱਚੇ ਸਾਬਤ ਕਰਨ ਲਈ ਕਾਮਾਰੌਲੀ ਪਾਈ ਜਾ ਰਹੇ ਹਨ। ਚਾਪਲੂਸੀ ਵੀ ਰੱਜ ਕੇ ਕਰਦੇ ਹਨ। ਆਪਣੇ ਹਿੱਤਾਂ ਨੂੰ ਜਿਉਂਦਾ ਰੱਖਣ ਅਤੇ ਕੌਮ ਦੇ ਹਿੱਤਾਂ ਨੂੰ ਮਾਰਨ ਲਈ ਇਕ ਦੂਜੇ ਤੋ ਵੱਧ ਸਿਆਣੇ ਬਣਨ ਦੀ ਕੋਸਿਸ਼ ਕਰਦੇ ਰਹਿੰਦੇ ਹਨ। ਖਾਲਸਾ ਜੀ ਕਹਾਣੀ ਲੰਬੀ ਹੈ ਅਤੇ ਬਹੁਤ ਲੰਬੀ ਹੈ। ਵਿਸਵਾਸ਼ ਕਰਨਾ, ਐਸ ਵੇਲੇ ਕੌਮ ਤੇ ਕਾਲੀ ਰਾਤ ਵਰਗਾ ਹਨੇਰਾ ਹੈ। ਜਦੋਂ ਸਿੱਖ, ਇਤਿਹਾਸ ਪੜਨ ਲੱਗ ਜਾਣਗੇ ਅਤੇ ਕਿਤਾਬਾਂ ਦੀ ਅਤੇ ਸਾਹਿਤ ਦੀ ਕਦਰ ਕਰਨ ਲੱਗ ਜਾਣਗੇ ਤਾਂ ਅਜਾਦ ਹੋ ਜਾਣਗੇ ਨਹੀ ਤਾਂ ਅੜਵ ਸੁਭਾੳੇ ਵਾਲੇ, ਪੰਥ ਦੇ ਦਿਮਾਗ ਕਹਾਉਣ ਵਾਲੇ, ਢਿਲੜ ਲੀਡਰ ਕੌਮ ਨੂੰ ਘਾਹ ਦੇ ਮੁੱਲ ਵੇਚ ਕੇ ਮਰਨ ਲੱਗੇ ਪਛਤਾਉਂਦੇ ਹੋਏ ਰੋਂਦੇ ਹੋਏ ਹੀ ਇਸ ਸੰਸਾਰ ਤੋਂ ਜਾਣਗੇ। ਪਿਛਲੇ ਵੀਹ ਸਾਲਾਂ ਦੀ ਸਿੱਖ ਰਾਜਨੀਤੀ ਨੇ ਕੀ ਗੁੱਲ ਖਿਲਾਇਆ ਹੈ? ਸਭ ਦੇ ਸਾਹਮਣੇ ਹੈ। ਜਿਨ੍ਹਾਂ ਨੇ ਸਾਰੇ ਸਿੱਖ ਸੰਘਰਸ਼ ਨੂੰ ਕੁਝ ਸਾਲਾਂ ਵਿੱਚ ਹੀ ਖਤਮ ਕਰ ਦਿੱਤਾ। ਅੱਜ ਉਹ ਲੀਡਰ ਦੂਜੀ ਪੰਥਕ ਕਮੇਟੀ ਬਨਾਉਣ ਵਾਲੇ ਡਾ. ਸ਼ੋਹਨ ਸਿੰਘ ਵਰਗੇ ਚੁੱਪ ਕਰਕੇ ਘਰ ਬੈਠ ਗਏ ਹਨ। ਜਿਨ੍ਹਾਂ ਤੇ ਉਸ ਵੇਲੇ ਦੀ ਪੰਥਕ ਕਮੇਟੀ ਨੇ ਵਿਸਵਾਸ਼ ਨਹੀ ਕੀਤਾ ਸੀ। ਦੂਜੀ ਬਣੀ ਪੰਥਕ ਕਮੇਟੀ ਨੇ ਲੀਡਰ ਮਨ ਲਿਆ ਸੀ। ਜਿਸ ਦਾ ਖਮਿਆਜਾ ਉਨ੍ਹਾਂ ਨੌਜਵਾਨਾਂ ਨੇ ਆਪਣੇ ਸਰੀਰ ਅਤੇ ਆਤਮਾਂ ਤੇ ਹੰਢਾਇਆ ਹੈ। ਇਕ ਆਪਣੀ ਅੜੀ ਨੂੰ ਪਗਾਉਣ ਲਈ ਕੌਮ ਦਾ ਅਥਾਹ ਨੁਕਸਾਨ ਕੀਤਾ ਹੈ। ਜਿਸ ਨਾਲ ਅੱਗੇ ਜਾਣ ਦੀ ਬਜਾਏ ਪਿਛੇ ਵੱਲ ਗਏ ਹਨ। ਨੌਜਵਾਨ ਮੁੰਡਿਆਂ ਅਤੇ ਔਰਤਾਂ ਨੇ ਸ਼ਹੀਦੀ ਜਾਮ ਪੀ ਲਏ ਅਤੇ ਕੌਮ ਦੇ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚੁਬਾ ਦਿੱਤੇ। ਪਰ ਰਾਜਨੀਤਕ ਟੋਲੇ ਅਤੇ ਲੀਡਰਸ਼ਿਪ ਨੇ, ਨਾ ਸਾਥ ਦਿੱਤਾ ਅਤੇ ਨਾ ਹੀ ਆਪਣੀ ਅਲੱਗ ਸੋਚ ਨੂੰ ਪ੍ਰਫ਼ੂਲਤ ਕੀਤਾ। ਸਗੋ ਨੌਜਵਾਨਾਂ ਨੂੰ ਮਾਰਨ ਵਿੱਚ ਭਾਈਵਾਲ ਬਣਦੇ ਰਹੇ। ਜਸਪਾਲ ਸਿੰਘ ਬੈਂਸ
|
|