"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


ਸਮਾਜ ਬਚਾਓ ਮੋਰਚਾ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਦੀ ਗੱਲ ਕਰਕੇ ਸ਼ਲਾਘਾਯੋਗ ਉਦਮ ਕੀਤਾ E-mail

7chd_rally22.jpgਫਤਿਹਗੜ੍ਹ ਸਾਹਿਬ,3ਫਰਵਰੀ :-“ਰਵੀਦਾਸ ਭਾਈਚਾਰੇ ਨਾਲ ਸੰਬੰਧਿਤ ਸਮਾਜ ਬਚਾਓ ਮੋਰਚਾ ਵੱਲੋਂ ਜਾਤਾਂ-ਬਰਾਦਰੀਆਂ ਦੀ ਸਮਾਜ ਵਿਰੋਧੀ ਸੋਚ ਤੋਂ ਉੱਪਰ ਉੱਠ ਕੇ ਬਿਨਾ ਕਿਸੇ ਤਰ੍ਹਾ ਦੇ ਭੇਦ-ਭਾਵ ਤੋਂ ਸਮੁੱਚੀ ਮਨੁੱਖਤਾ ਦੀ ਬਹਿਤਰੀ ਲੋੜਣ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਵਾਲੀ ਆਵਾਜ਼ ਬੁਲੰਦ ਕਰਕੇ ਸਮਾਜ ਪੱਖੀ ਸ਼ਲਾਘਾਯੋਗ ਉੱਦਮ ਕੀਤਾ ਹੈ।”ਇਹ ਵਿਚਾਰ ਅੱਜ ਇੱਥੇ ਸ:ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਬਚਾਓ ਮੋਰਚਾ ਦੇ ਕਨਵੀਨਰ ਸ਼੍ਰੀ ਗਿਆਨ ਚੰਦ ਤੇ ਉਨ੍ਹਾ ਦੀ ਸਮੁੱਚੀ ਜਥੇਬੰਦੀ ਵੱਲੋਂ ਕਾਸ਼ੀ ਵਿਖੇ ਸੰਤ ਸਰਵਣ ਦਾਸ ਚੈਰੀਟੇਬਲ ਟ੍ਰਸਟ ਡੇਰਾ ਬੱਲਾਂ ਵੱਲੋ ਕੀਤੇ ਗਏ ਆਦੇਸ਼ ਨੂੰ ਰੱਦ ਕਰਨ ਦੀ ਕਾਰਵਾਈ ਦਾ ਸਵਾਗਤ ਕਰਦੇ ਹੋਏ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਡੇਰਾ ਬੱਲਾਂ ਵਾਲੇ ਸਾਧੂ ਵੱਲੋਂ ਕੀਤੀ ਗਈ ਇਹ ਕਾਰਵਾਈ ਦਲਿਤ ਭਾਈਚਾਰੇ ਨੂੰ ਸਿੱਖ ਕੌਮ ਵਿੱਚੋਂ ਨਿਖੇੜਣ ਦੀ ਸ਼ਾਜਸੀ ਕਾਰਵਾਈ ਹੈ। ਜਿਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਦੇ ਦਿਮਾਗ ਹੋਣ

ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਡੇਰਾ ਬੱਲਾਂ ਵਾਲੇ ਸਾਧੂ, ਕੁਝ ਗਿਣਤੀ ਦੇ ਬੰਦਿਆਂ ਦੀ ਅਗਵਾਈ ਕਰ ਰਹੇ ਹੋਣਗੇ ਲੇਕਿਨ ਸਮੁੱਚੇ ਦਲਿਤ ਸਮਾਜ ਦੀ ਅਜਿਹੀ ਸਮਾਜ ਵਿਰੋਧੀ ਸੋਚ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਲਈ ਇੱਕ ਡੇਰੇ ਵੱਲੋਂ ਅਜਿਹੀ ਬਿਆਨਬਾਜ਼ੀ ਕਰਕੇ ਸਮੁੱਚੇ ਦਲਿਤ ਭਾਈਚਾਰੇ ਨੂੰ ਬਦਨਾਮ ਕਰਨ ਤੇ ਸਿੱਖੀ ਤੋਂ ਨਿਖੇੜਣ ਦੀ ਸ਼ਾਜਿਸ ਨੂੰ ਬਿਲਕੁੱਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਕਿਸੇ ਇੱਕ ਸਾਧ, ਡੇਰੇ ਨੂੰ ਤਾਂ ਕੀ ਕਿਸੇ ਨੂੰ ਵੀ ਕੋਈ ਅਜਿਹਾ ਹੱਕ ਨਹੀਂ ਕਿ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਸਾਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਤੇ ਚਾਰ ਸਿੱਖਾਂ ਦੀ ਬਾਣੀ ਵਿੱਚ ਕੋਈ ਲਗ ਮਾਤਰ ਵੀ ਤਬਦੀਲੀ ਕਰ ਸਕਣ ਜਾਂ ਉਸ ਵਿੱਚੋ ਕੁਝ ਕੱਢ ਕੇ ਕੁਝ ਹੋਰ ਪਾ ਸਕਣ।
ਉਨ੍ਹਾ ਪੰਜਾਬ ਦੇ ਅਮਨਮਈ ਮਾਹੌਲ ਨੂੰ ਗੰਧਲਾ ਕਰਨ ਵਾਲੀਆਂ ਤਾਕਤਾਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਉਨ੍ਹਾ ਵਿੱਚ ਸ਼ੁਸੋਭਿਤ ਭਗਤਾਂ ਜਾਂ ਭੱਟਾਂ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਇਜ਼ਾਜਤ ਖਾਲਸਾ ਪੰਥ ਨਹੀਂ ਦੇਵੇਗਾ। ਉਨ੍ਹਾ ਸਮੁੱਚੇ ਦਲਿਤ ਭਾਈਚਾਰੇ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਡੇਰੇਦਾਰਾਂ ਦੇ ਮੱਕੜ੍ਹ ਜਾਲ ਵਿੱਚ ਬਿਲਕੁਲ ਨਾ ਫਸਣ,ਜੋ ਧਰਮਾਂ,ਕੌਮਾਂ,ਜਾਤਾਂ-ਬਰਾਦਰੀਆਂ ਆਦਿ ਦੇ ਨਾਮ ਉੱਤੇ ਸਮਾਜ ਵਿੱਚ ਵੰਡੀਆਂ ਪਾ ਕੇ ਸਰਬ ਸਾਂਝੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਨੂੰ ਠੇਸ ਪਹੁੰਚਾਉਂਦੇ ਹੋਣ।

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

Copyright 2006-09 by sikhsangarsh.org Programming and Design :: Mehra Media  All rights reserved.