PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
|
ਸਿੱਖ ਹੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ 'ਤੇ ਉਤਾਰੂ-ਦਰਸ਼ਨ ਸਿੰਘ 'ਦਰਸ਼ਕ' |
|
|
ਜਦੋਂ 1984ਵਿਚ ਭਾਰਤੀ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਦੇਸ਼ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਐਨਾ ਜ਼ਿਆਦਾ ਦੁੱਖ ਹੋਇਆ ਸੀ ਕਿ ਉਹ ਅੱਜ ਤੱਕ ਕਾਂਗਰਸ ਦੀ ਇਸ ਬਜਰ ਗਲਤੀ ਨੂੰ ਭੁੱਲਣ ਲਈ ਤਿਆਰ ਨਹੀਂ ਹਨ ਅਤੇ ਅੱਜ ਸਿੱਖ ਹੀ ਉਸ ਮਹਾਨ ਸਰਵਉੱਚ ਸੰਸਥਾ ਜਿਸਦੇ ਸਿਰਜਣਹਾਰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਨ ਅਤੇ ਜਿਸ ਦੀ ਤਾਮੀਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਤੋਂ ਕਰਵਾਈ, ਨੂੰ ਢਹਿ ਢੇਰੀ ਕਰਨ 'ਤੇ ਉਤਾਰੂ ਹਨ । ਜਦੋਂ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਅਜਿਹੇ ਭੁਲੱਕੜਾਂ ਨੂੰ ਸਦਬੁੱਧੀ ਬਖ਼ਸ਼ੀ ਜਾਵੇ ਪਰ ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਲੋਕ ਆਪਣੇ ਕੋਲ 'ਸਦਬੁੱਧੀ'ਹੋਣ ਦਾ ਦਾਅਵਾ ਕਰਦੇ ਹਨ ਅੱਜ ਉਹ ਹੀ ਸਿੱਖ ਕੌਮ ਨੂੰ ਦੋਫਾੜ ਕਰਨ 'ਚ ਤੁਲੇ ਹੋਏ ਹਨ। ਸਿੱਖ ਕੌਮ 'ਤੇ ਸੰਕਟ
ਦੀ ਘੜੀ ਉਸ ਸਮੇਂ ਆਈ ਹੈ ਜਦੋਂ ਇਹ ਬਹਾਦਰ ਕੌਮ ਕੌਮੀ ਹੀ ਨਹੀਂ,ਕੌਮਾਂਤਰੀ ਪੱਧਰ 'ਤੇ ਆਪਣਾ ਲੋਹਾ ਮਨਵਾਉਣ ਲਈ ਯਤਨਸ਼ੀਲ ਹੋ ਰਹੀ ਹੈ। ਉਸ ਮੌਕੇ ਇਸ ਕੌਮ ਨੂੰ ਦਰਪੇਸ਼ ਅਜਿਹੇ ਵਿਵਾਦ ਖੜ੍ਹੇ ਹੋ ਗਏ ਹਨ ਜਿਹੜੇ ਕਿ ਰਲ-ਮਿਲ ਕੇ ਬੈਠ ਕੇ ਨਿਪਟਾਏ ਜਾਣੇ ਚਾਹੀਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਹੀ ਸਿੱਖਾਂ ਦੀਆਂ ਪੱਗਾਂ ਉਤਾਰ ਰਹੇ ਹਨ ਅਤੇ ਇਸ ਹਉਮੈ ਦੇ ਤਹਿਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਰਫ਼ ਪਿੱਠ ਹੀ ਨਹੀਂ ਦਿਖਾ ਰਹੇ ਸਗੋਂ ਉਸ ਤੋਂ ਬਾਗ਼ੀ ਹੋਣ ਨੂੰ ਜ਼ਿਆਦਾ ਫਖ਼ਰ ਵਾਲੀ ਗੱਲ ਸਮਝਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ.ਦਰਸ਼ਨ ਸਿੰਘ ਜਿਨ੍ਹਾਂ ਦਾ ਸਿੱਖ ਕੌਮ ਵਿਚ ਬਹੁਤ ਮਾਣ ਸਤਿਕਾਰ ਹੈ, ਦਾ ਸਿੱਖ ਕੌਮ ਵਿਚੋਂ ਛੇਕੇ ਜਾਣਾ ਬੇਹੱਦ ਅਫ਼ਸੋਸਨਾਕ ਘਟਨਾ ਹੈ। ਇਹ ਘਟਨਾ ਹਰਗਿਜ਼ ਵਾਪਰਨੀ ਨਹੀਂ ਚਾਹੀਦੀ ਸੀ, ਪਰ ਇਹ ਵਾਪਰੀ, ਕਿਉਂ ਵਾਪਰੀ ਇਸਦੇ ਲਈ ਖੁਦ ਪ੍ਰੋ.ਦਰਸ਼ਨ ਸਿੰਘ ਵੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਦਸਮ ਗ੍ਰੰਥ ਵਿਚਲੀਆਂ ਕੁੱਝ ਰਚਨਾਵਾਂ 'ਤੇ ਕਿੰਤੂ-ਪ੍ਰੰਤੂ ਕੀਤਾ ਅਤੇ ਕਿਹਾ ਕਿ ਇਹ ਰਚਨਾਵਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੱਗ ਨੂੰ ਹੱਥ ਪਾਉਣ ਬਰਾਬਰ ਹਨ। ਪ੍ਰੋਫੈਸਰ ਸਾਹਿਬ ਨੇ ਜੋ ਕੁੱਝ ਅਮਰੀਕਾ ਵਿਚ ਕਿਹਾ ਉਸ ਵਿਚਲੀ ਭਾਵਨਾ ਤਾਂ ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਖ਼ਿਲਾਫ਼ ਨਹੀਂ ਸੀ ਪਰ ਕੁੱਝ ਸਿੱਖਾਂ ਨੂੰ ਜੇਕਰ ਕੁੱਝ ਗਲਤ ਲੱਗਿਆ ਤਾਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਦਿੱਤੀ,ਤੇ ਉਸਦਾ ਸਪਸ਼ਟੀਕਰਨ ਪ੍ਰੋ.ਦਰਸ਼ਨ ਸਿੰਘ ਨੂੰ ਦੇਣਾ ਚਾਹੀਦਾ ਸੀ। ਉਨ੍ਹਾਂ ਗੱਲਾਂ ਵਿਚ ਵਜ਼ਨ ਨਹੀਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਪਸ਼ਟੀਕਰਨ ਦੇਣ ਲਈ ਕਿਥੇ ਬੁਲਾਇਆ ਹੈ। ਅਫ਼ਸੋਸ ਦੀ ਗੱਲ ਇਹ ਸੀ ਕਿ ਪ੍ਰੋਫ਼ੈਸਰ ਸਾਹਿਬ ਉਥੇ ਨਿਮਾਣੇ ਸਿੱਖ ਵਜੋਂ ਪੇਸ਼ ਨਹੀਂ ਹੋਏ। ਉਹ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜੇਕਰ ਇਕ ਸਿੱਖ ਇਸ ਮਹਾਨ ਸੰਸਥਾ ਦੇ ਮੁੱਖ ਸੇਵਾਦਾਰ ਦੇ ਹੁਕਮਾਂ ਦੀ ਨਾਫੁਰਮਾਨੀ ਕਰਦਾ ਹੈ ਤਾਂ ਇਸਦਾ ਪ੍ਰਭਾਵ ਆਮ ਸਿੱਖਾਂ 'ਤੇ ਕੀ ਪਵੇਗਾ। ਜੇਕਰ ਪ੍ਰੋਫ਼ੈਸਰ ਸਾਹਿਬ ਇਕ ਨਿਮਾਣੇ ਸਿੱਖ ਵਾਂਗ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਜਾਂਦੇ ਅਤੇ ਸਪਸ਼ਟੀਕਰਨ ਦੇ ਦਿੰਦੇ ਤਾਂ ਇਸ ਨਾਲ ਉਨ੍ਹਾਂ ਦੀ ਪੱਗ ਉਤੇ ਹੀ ਇਕ ਹੋਰ ਕਲਗੀ ਲੱਗਣੀ ਸੀ। ਇਕ ਉਦਾਹਰਣ ਪੇਸ਼ ਹੁੰਦੀ ਕਿ ਇਕ ਮਹਾਨ ਅਤੇ ਵਿਦਵਾਨ ਸਿੱਖ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਆਂਚ ਨਹੀਂ ਆਉਣ ਦਿੱਤੀ। ਅੱਜ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਕੁੱਝ ਅਖੌਤੀ ਸਿੱਖ ਵਿਦਵਾਨ ਸਿੰਘ ਸਾਹਿਬਾਨ ਨੂੰ ਪੁਜਾਰੀ ਦਸ ਰਹੇ ਹਨ, ਕੋਈ ਕਹਿ ਰਿਹਾ ਹੈ ਕਿ ਇਨ੍ਹਾਂ ਪੁਜਾਰੀਆਂ ਦੇ ਗਲੇ ਵਿਚ ਜੁੱਤੀਆਂ ਦੇ ਹਾਰ ਪਾਓ, ਕੋਈ ਉਨ੍ਹਾਂ ਨੂੰ ਮਸੰਦ ਦੱਸ ਰਿਹਾ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਇਨ੍ਹਾਂ ਪੁਜਾਰੀਆਂ ਨੂੰ ਗੁਰਦੁਆਰਿਆਂ ਵਿਚੋਂ ਕੱਢ ਦਿਓ। ਹੋਰ ਤਾਂ ਹੋਰ ਕੁੱਝ ਇਹ ਵੀ ਕਹਿ ਰਹੇ ਹਨ ਕਿ ਸਿੱਖੀ ਵਿਚੋਂ ਛੇਕਿਆ ਜਾਣਾ ਹੀ ਵੱਡੀ ਵਡਿਆਈ ਹੈ ਅਤੇ ਛੇਕਿਆ ਹੋਇਆ ਹੀ ਅਸਲੀ ਸਿੱਖ ਹੈ। ਪ੍ਰੋਫ਼ੈਸਰ ਸਾਹਿਬ ਜਿਨ੍ਹਾਂ ਨੂੰ ਇਕ ਵਾਰ ਫਿਰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਉਹ ਇਸ ਮਹਾਨ ਸੰਸਥਾ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਦੇ ਫ਼ੈਸਲਿਆਂ ਨੂੰ ਇਸ ਤਰ੍ਹਾਂ ਚੁਣੌਤੀ ਦਿੱਤੀ ਜਾਂਦੀ ਤੇ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਤਾਂ ਕਿੰਨਾ ਕੁ ਚੰਗਾ ਹੁੰਦਾ।
|
|