"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


ਸੁਣ ਐ ਤਖ਼ਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ
ਇੱਕ ਖ਼ਤ-ਭਾਈ ਗਜਿੰਦਰ ਸਿੰਘ E-mail

gajinder20singh.jpghs_mehboob.jpg

ਭਾਈ ਗਜਿੰਦਰ ਸਿੰਘ ਹੁਰਾਂ ਵੱਲੋਂ 16 ਮਾਰਚ 1992 ਨੂੰ ਦਰਵੇਸ਼ ਸਾਇਰ ਹਰਿੰਦਰ ਸਿੰਘ ਮਹਿਬੂਬ ਦੇ ਇੱਕ ਖਤ ਦੇ ਜੁਆਬ ਵਿੱਚ ਲਿਖਿਆ ਇੱਕ ਕਾਵਮਈ ਖ਼ਤ…ਜੋ 23 ਫਰਵਰੀ 2010 ਨੂੰ ਮਹਿਬੂਬ ਸਾਹਿਬ ਦੀ ਅੰਤਿਮ ਅਰਦਾਸ ਮੌਕੇ ਪੜ੍ਹਿਆ ਜਾਣਾ ਸੀ ਪਰ ਸਟੇਜ ਸਕੱਤਰ ਸਾਹਿਬ ਨੂੰ ਲ਼ਿਖਤੀ ਬੇਨਤੀ ਕਰਨ ਦੇ ਬਾਵਜੂਦ ਸਮਾਂ ਨਹੀਂ ਮਿਲ ਸਕਿਆ... ਸੋ ਪਾਠਕਾਂ ਦੀ ਸੇਵਾ ਵਿੱਚ 'ਅਦਾਰਾ ਸਿੱਖ ਸ਼ੰਘਰਸ਼ 'ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ…

ਦਰਵੇਸ਼ ਸ਼ਾਇਰ ਤੇਰਾ ਪਿਆਰ ਮਿਲਿਆ
ਤੇ ਤੇਰੇ ਪਿਆਰ ‘ਚੋਂ ਤੇਰਾ ਦੀਦਾਰ ਮਿਲਿਆ
ਖੁਸ਼ੀ ‘ਚ ਮੇਰਾ ਲੂੰ ਲੂੰ ਖਿੜਿਆ
ਤੇ ਸ਼ੁਕਰੀਏ ਲਈ ਅੱਖ ‘ਚੋਂ ਹੰਝੂ ਕਿਰਿਆ
ਤੇਰੇ ਵੱਲ ਮੂੰਹ ਕਰ ਅਸਾਂ ਫਤਿਹ ਬੁਲਾਈ
ਤੇ ਥੋੜ੍ਹਾ ਸਿਰ ਝੁਕਾ ਸਤਿਕਾਰ ਕੀਤਾ

ਸ਼ਾਇਰ ਹੈਂ ਵੱਡਾ, ਤੇ ਵੱਡਾ ਵੀਰ ਵੀ ਹੈਂ
ਮਹਿਬੂਬ ਹੈਂ, ਕੁਲਵੰਤ ਹੈਂ, ਤੇ ਹੀਰ ਵੀ ਹੈਂ
ਗਾਇਬਾਨਾਂ ਹੈ ਭਾਵੇਂ ਮਿੱਤਰਤਾ ਸਾਡੀ
ਸਾਂਝ ਜਜਬਿਆ ਦੀ ਐਪਰ ਗੂੜ੍ਹੀ ਹੈ
ਮੈਂ ਜਿਸ ਕਲਮੀ ਕਾਫ਼ਲੇ ਦਾ ਫਰਦ ਹਾਂ
ਤੂੰ ਉਸ ਕਾਫ਼ਲੇ ਦਾ ਲੁਕਿਆ ਮੀਰ ਵੀ ਹੈਂ
ਜਦੋਂ ਤੂੰ ਕਲਗੀ ਵਾਲੇ ਨੂੰ ਬਹੁੜੀ ਕਰਨ ਲਈ
ਅਰਜ਼ੋਈਆਂ ਕੀਤੀਆਂ ਤੇ ਵਾਜਾਂ ਮਾਰੀਆਂ ਸਨ
ਮੈਂ ਉਦੋਂ ਪਹਿਲੀ ਵਾਰੀ ਮਹਿਸੂਸਿਆ ਸੀ
ਕਿ ਤੇਰੇ ਲਫ਼ਜਾਂ ‘ਚੋਂ ਮੈਨੂੰ ਆਪਣਾ ਆਪ ਲੱਭਦੈ
ਅਸੀਂ ਖੁਸ਼ਕਿਸਮਤ ਹਾਂ ਮਿੱਤਰਾ
ਕਿ ਕੱਲ੍ਹ ਜੋ ਸੁਪਨਾ ਤੇਰਾ ਮੇਰਾ ਸੀ, ਅੱਜ ਸੁਪਨਾ ਸੱਭ ਦੈ
ਪਰ ਸੱਚ ਆਖਾਂ ਵੀਰ,
ਅੱਜ ਉਹ ਸੁਪਨਾ ਬਿਖਰਿਆ ਬਿਖਰਿਆ ਲੱਗਦੈ

ਇਹ ਠੀਕ ਹੈ ਕਿ ਸੱਭ ਨੂੰ ਕੇਸਰੀ ਤੇ ਮਾਣ ਹੈ
ਇਹ ਵੀ ਠੀਕ ਹੈ ਕਿ ਸਭ ਨੂੰ ਦੁਸ਼ਮਣ ਦੀ ਪਹਿਚਾਣ ਹੈ
ਪਰ ਅਸੀਂ ਦੁਸ਼ਮਣ ਤੋਂ ਵੱਧ ਆਪਣੇ ਆਪ ਨੂੰ ਮਾਰਦੇ ਹਾਂ
ਇਹੀ ਕਾਰਨ ਹੈ ਮਿੱਤਰਾ, ਜੰਗ ਜਿੱਤ ਕੇ ਅਕਸਰ ਹਾਰਦੇ ਹਾਂ

ਮੇਰੇ ਵੀਰ ਕੁਝ ਐਸਾ ਲ਼ਿਖ, ਕੁਝ ਐਸਾ ਕਹਿ
ਕਿ ਤੇਰੇ ਇਹਨਾਂ ਛੋਟੇ ਵੀਰਾਂ ਦੀ ਲੜਾਈ ਵਿੱਚ ਵੀ ਪਿਆਰ ਹੋਵੇ
ਤਲਵਾਰ ਦੇ ਵਾਰ ਵਿੱਚ ਵੀ ਖਿੱਚ ਹੋਵੇ, ਹੁਸਨ ਦੇ ਖਿੱਚ ਵਰਗੀ
ਰਹਿਮਤ ਵਰ੍ਹੇ ਓਥੇ ਜਿੱਥੇ ਕਿਤੇ ਵੀ ਸਾਡੀ “ਸਰਕਾਰ” ਹੋਵੇ
ਕੁਝ ਐਸਾ ਲ਼ਿਖ, ਕੁਝ ਐਸਾ ਕਹਿ
ਕਿ ਮੁੜ ਕਦੇ ਜਿੱਤ ਕੇ ਜੰਗ ਵਿੱਚ, ਨਾ ਸਾਨੂੰ ਕਦੇ ਹਾਰ ਹੋਵੇ
ਹੋਰ ਇੱਥੇ ਸੱਭ ਚੜਦੀ ਕਲਾ ਹੈ
ਬਸ ਆਪਣੇ ਇਸ ਛੋਟੇ ਵੀਰ ਲਈ ਅਰਦਾਸ ਕਰਨੀ
ਜੋ ਆਪਣੇ ਲਫਜਾਂ ਵਾਂਗ ਜੀਣ ਦੀ ਕੋਸ਼ਿਸ਼ ‘ਚ ਹੈ
ਆਪਣੇ ਲਫਜਾਂ ਵਾਂਗ ਹੀ ਮਰ ਸਕੇ
ਖਦੇ ਇਤਿਹਾਸ ਦੇ ਸਾਹਮਣੇ ਨਾ ਸ਼ਰਮਸਾਰ ਹੋਵੇ
ਤੇ ਸੀਸ ਗੁਰੂ ਦੇ ਚਰਨਾਂ ‘ਚ ਮਾਣ ਨਾਲ ਧਰ ਸਕੇ

ਹੁਣ ਇਹ ਖਤ ਖ਼ਤਮ ਕਰਨ ਦੀ ਇਜਾਜਤ ਚਾਹਾਂਗਾ
ਬਾਕੀ ਦਿਲ ਦਾ ਹਾਲ ਕਦੇ ਫਿਰ ਸੁਣਾਵਾਗਾ
ਸਾਰੇ ਆਪਣਿਆਂ ਨੂੰ ਮੇਰੀ ਫਤਿਹ ਬੁਲਾਉਣੀ
ਕਹਿਣਾ ਕਦੇ-ਕਦੇ ਯਾਦ ਕਰ ਲਿਆ ਕਰਨ
ਇਸ ਪਿਆਰ ਦੇ ਮਾਰੇ ਨੂੰ ਨਾ ਭੁੱਲਣ ਵਿਸਰਣ

ਦਰਵੇਸ਼ ਸ਼ਾਇਰ ਤੇਰਾ ਪਿਆਰ ਮਿਲਿਆ
ਤੇ ਤੇਰੇ ਪਿਆਰ ‘ਚੋਂ ਤੇਰਾ ਦੀਦਾਰ ਮਿਲਿਆ
ਖੁਸ਼ੀ ‘ਚ ਮੇਰਾ ਲੂੰ ਲੂੰ ਖਿੜਿਆ
ਤੇ ਸ਼ੁਕਰੀਏ ਲਈ ਅੱਖ ‘ਚੋਂ ਹੰਝੂ ਕਿਰਿਆ
ਤੇਰੇ ਵੱਲ ਮੂੰਹ ਕਰ ਅਸਾਂ ਫਤਿਹ ਬੁਲਾਈ
ਤੇ ਥੋੜਾ ਸਿਰ ਝੁਕਾ ਸਤਿਕਾਰ ਕੀਤਾ

-ਭਾਈ ਗਜਿੰਦਰ ਸਿੰਘ
(16-3-1992)

 
ਕਰਜ਼ਾ...ਭਾਈ ਗਜਿੰਦਰ ਸਿੰਘ E-mail

gajinder20singh.jpg

(ਹਮਲੇ ਤੋਂ ਬਾਅਦ ਇੰਦਰਾ ਗਾਂਧੀ
ਦੇ ਸ੍ਰੀ ਦਰਬਾਰ ਸਾਹਿਬ ਦੌਰੇ ਤੇ ਉਸ ਦੇ ਨਾਂ)

ਤੂੰ ਹੁਣ ਇਕ ਜੇਤੂ ਦੀ ਤਰ੍ਹਾਂ ਆਈ ਹੈ
ਹਮਦਰਦੀ ਦਾ ਬਹਿਰੂਪ ਧਾਰ ਕੇ।
ਗੱਲ ਕਰਾਂਗੇ ‘ਮੈਦਾਨ-ਏ-ਜੰਗ’ ਵਿਚ ਹੀ
ਪਰ ਕਰਾਂਗੇ ਤੇਰਾ ਕਰਜ਼ਾ ਉਤਾਰ ਕੇ।..

Read more...
 
ਇੰਝ ਹੀ ਹੁੰਦਾ ਆਇਆ ਹੈ ....ਗਜਿੰਦਰ ਸਿੰਘ E-mail

ਤੁਸੀਂ ਕੋਠੀਆਂ ‘ਚ ਬੈਠੇ ਕੀ ਜਾਣੋ
ਕਿ ਮਾਛੀਵਾੜਾ ਕੀ ਹੁੰਦਾ ਹੈ
ਤੁਹਾਨੂੰ ਤਾਂ ਪੱਤਿਆਂ ਦਾ ਤਿੜਕਣਾ ਵੀ
ਖੌਫਨਾਕ ਲਗਦਾ ਹੈ...

Read more...
 
ਗੰਗੂ ਦੀ ਰੂਹ ...ਗਜਿੰਦਰ ਸਿੰਘ E-mail

gajinder20singh.jpgਐ ਦਿੱਲੀ ਵਾਲਿਉ
ਇਹ ਮੇਰੇ ਲਫਜ ਨੇ
ਖੰਡ ਦੀਆਂ ਰਿਉੜੀਆਂ ਨਹੀਂ
ਜੋ ਚਬਾ ਜਾਉਗੇ..

Read more...
 
ਦਿੱਲੀ ਤੇ ਦਿੱਲੀ ਦਾ ਲਾਲ ਕਿਲਾ ...ਗਜਿੰਦਰ ਸਿੰਘ E-mail

ਮੈਂ ਦਿੱਲੀ ਦੇ ਲਾਲ ਕਿਲੇ
ਸਾਹਮਣਿਉ ਲੰਘ ਰਿਹਾ ਹਾਂ
ਪਰ ਅਜ ਇਸ ਨੇ
ਸੀਸ ਨਹੀਂ ਝੁਕਾਇਆ..

Read more...
 

Copyright 2006-09 by sikhsangarsh.org Programming and Design :: Mehra Media  All rights reserved.