"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


ਮੁਲਾਕਾਤਾਂ


ਖਾਲਸਾ ਪੰਥ ਦੀ ਰੂਹ ਦੇ ਹਾਣੀ ਹਰਿੰਦਰ ਸਿੰਘ ਮਹਿਬੂਬ ਨਾਲ ਮੁਲਾਕਾਤ E-mail

‘ਉਸ ਨੇ ਵੀਹਵੀਂ ਸਦੀ ‘ਚ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ‘
ਸਰਦਾਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਦੇ ਸਿਰਮੌਰ ਲੇਖਕਾਂ ਵਿਚੋਂ ਇਕ ਹਨ। ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਦੀ ਅੰਤਰੀਵ ਹਸਤੀ ਅਤੇ ਇਲਾਹੀ ਖੂਬਸੂਰਤੀ ਦੇ ਉਹ ਮੌਲਿਕ ਵਿਆਖਿਆਕਾਰ ਹਨ। ਇਸ ਸਮੇਂ ਅਤੇ ਬੀਤੇ ਵਿਚ ਸਾਡੀ ਇਸ ਧਰਤੀ ‘ਤੇ ਵਿਚਰੀਆਂ ਤੇ ਵਿਚਰ ਰਹੀਆਂ ਹਸਤੀਆਂ ਦੇ ਵੰਨ ਸੁਵੰਨੇ ਰੰਗ ਉਨਾਂ ਦੇ ਗਿਆਨ ਤੇ ਧਿਆਨ ਵਿਚ ਕੁਲ ਗਹਿਰਾਈਆਂ ਸਮੇਤ ਸਮਾਏ ਹੋਏ ਹਨ। ਇਨ੍ਹਾਂ ਰੰਗਾਂ ਨੂੰ ਉਹ ਗੁਰਬਾਣੀ ਦੀ ਰੌਸ਼ਨੀ ਵਿਚ ਵੇਖਦੇ ਤੇ ਪਰਖਦੇ ਹਨ। ਜੇ ਕਿਸੇ ਨੇ ਇਨ੍ਹਾਂ ਵੰਨ ਸੁਵੰਨੇ ਰੰਗਾਂ ਦਾ ਦੀਦਾਰ ਕਰਨਾ ਹੋਵੇ ਤਾਂ ਇਹ ਉਨ੍ਹਾਂ ਦੀਆਂ ਕਿਤਾਬਾਂ, ‘ਸਹਿਜੋ ਰਚਿਓ ਖਾਲਸਾ, ਝਨਾਂ ਦੀ ਰਾਤ ਅਤੇ ਖਾਸ ਕਰਕੇ ਇਲਾਹੀ ਨਦਰਿ ਦੇ ਪੈਂਡੇ ਵਿਚ ਵੇਖੇ ਜਾ ਸਕਦੇ ਹਨ। ਇਲਾਹੀ ਨਦਰਿ ਦੇ ਪੈਂਡੇ ਦੀ ਪਹਿਲੀ ਜਿਲਦ ਵਿਸ਼ਵ ਸਾਹਿਤ ਦੀ ਕਲਾਸਿਕੀ ਤੇ ਨਿਰਾਲੀ ਰਚਨਾ ਹੈ ਜੋ ਹੋ ਸਕਦਾ ਹੈ ਮਹਾਨ ਫਿਲਾਸਫ਼ਰ ਨਿਤਸ਼ੇ ਦੀਆਂ ਰਚਨਾਵਾਂ ਵਾਂਗ ਕਈ ਵਰ੍ਹੇ ਅਣਗੌਲੀ ਹੀ ਪਈ ਰਵੇ। ਸ਼ਾਇਦ ਇਹ ਦੁਨੀਆ ਦਾ ਇਕੋ ਇਕ ਮਹਾਂ ਕਾਵਿ ਹੈ ਜਿਸ ਵਿਚ ਗੁਰੂ ਨਾਨਕ-ਸੱਚ ਰਾਹੀਂ ਵਿਸ਼ਵ ਦੀਆਂ ਫਿਲਾਸਫ਼ੀਆਂ ਧਰਮਾਂ ਅਤੇ ਸੱਭਿਆਚਾਰਾਂ ਦੇ ਗਿਆਨ ਦੀ ਖੁਸ਼ਬੋ ਹਾਸਲ ਹੁੰਦੀ ਹੈ। ਪਿੱਛੇ ਜਿਹੇ ‘ਇਲਾਹੀ ਨਦਰਿ ਦੇ ਪੈਂਡੇ‘ ਦਾ ਉਹ ਹਿੱਸਾ ਵੀ ਛਪਕੇ ਆ ਗਿਆ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਫ਼ਰ ਦੀ ਦਾਸਤਾਨ ਉੱਚੀਆਂ ਉਡਾਰੀਆਂ ਵਿਚ ਪੇਸ਼ ਹੋਈ ਹੈ। ਸਰਦਾਰ ਹਰਿੰਦਰ ਸਿੰਘ ਮਹਿਬੂਬ ਉਨ੍ਹਾਂ ਵਿਅਕਤੀਆਂ ਵਿਚੋਂ ਹਨ ਜੋ ਸੰਤ ਜਰਨੈਲ ਸਿੰਘ ਨੂੰ ਭਾਵੇਂ ਇਕ ਦੋ ਵਾਰ ਮਿਲੇ ਸਨ ਪਰ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਵਿਚੋਂ ਸੰਤ ਜਰਨੈਲ ਸਿੰਘ ਅਤੇ ਸਿੰਘਾਂ ਦੇ ਗੁਣਾਂ ਨੂੰ ਵੇਖ ਲਿਆ ਸੀ। ਸੰਤ ਜਰਨੈਲ ਸਿੰਘ ਬਾਰੇ ਸਿੱਖ ਚਿੰਤਕ ਅਤੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੀ ਛਪ ਰਹੀ ਪੁਸਤਕ ਵਿਚੋਂ ਮਹਿਬੂਬ ਸਾਹਿਬ ਦੀ ਇੰਟਰਵਿਊ ਅਸੀਂ ਇਥੇ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ

Read more...
 
ਗੋਲਡ ਮੈਡਲਿਸਟ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਨਾਲ਼ ਇੱਕ ਵਿਸ਼ੇਸ਼ ਮੁਲਾਕਾਤ E-mail

ਪੰਜਾਬ ਦੀ ਮਿੱਟੀ ਨੂੰ ਐਵੇਂ ਤਾਂ ਨਹੀ ਮੱਥੇ ਟੇਕੇ ਜਾਂਦੇ- ਮੋਰਾਂਵਾਲ਼ੀ...ਮੁਲਾਕਾਤੀ ਅਮਰਜੀਤ ਖੇਲਾ

ਗੋਲਡ ਮੈਡਲਿਸਟ ਢਾਡੀ ਤਰਸੇਮ ਸਿੰਘ ਮੋਰਾਂਵਾਲ਼ੀ ਦਾ ਜਥਾ ਬੀਤੇ ਕਰੀਬ ਦੋ ਮਹੀਨਿਆਂ ਤੋਂ ਅਸਟ੍ਰੇਲੀਆ ਦੇ ਅਨੇਕਾਂ ਸ਼ਹਿਰਾਂ ਦੇ ਗੁਰੂਦਵਾਰਾ ਸਾਹਿਬਾਨਾਂ ਵਿਖੇ ਆਇਆ ਹੋਇਆ ਸੀ।ਅਤਿ ਜੋਸ਼ੀਲੀ ਤੇ ਕੜਕਵੀਂ ਆਵਾਜ ਦੇ ਮਾਲਕ ਸ: ਤਰਸੇਮ ਸਿੰਘ ਮੋਰਾਂਵਾਲ਼ੀ ਦੀਆਂ ਗਾਈਆਂ ਵਾਰਾਂ ਨੂੰ ਅਸਟ੍ਰੇਲੀਆ ਵਿਚ ਸੁਣ ਕੇ ਪੰਡਾਲ ਵਿਚ ਬੈਠੈ ਬੱਚੇ,ਬਜੁਰਗ ਤੇ ਨੌਜਵਾਨ ਹਰ ਵਰਗ ਦੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਰਹੇ ਹਨ।ਸ: ਮੋਰਾਂਵਾਲ਼ੀ ਦੀਆਂ ਅਣਥੱਕ ਸੇਵਾਂਵਾਂ ਬਦਲੇ ਹੁਣ ਤਾਂਈ ਸ਼੍ਰੀ ਅਕਾਲ ਤਖਤ ਸਣੇ ਹੋਰ ਵੱਖ ਵੱਖ ਥਾਵਾਂ ਤੋਂ ਉਨ੍ਹਾਂ ਨੂੰ , ਉਨ੍ਹਾ ਦੀ ਵਿਲੱਖਣ ਕਲਾ ਬਦਲੇ 6 ਗੋਲਡ ਮੈਡਲ ਮਿਲ਼ ਚੁੱਕੇ ਹਨ।ਤਰਸੇਮ ਸਿੰਘ ਜੀ ਦੇ ਵਾਪਿਸ ਭਾਰਤ ਜਾਣ ਦੇ ਇੱਕ ਦਿਨ ਪਹਿਲਾਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਅਮਰਜੀਤ ਖੇਲਾ ਨੇ ਸਿਡਨੀ ਵਿਖੇ ਉਨ੍ਹਾ ਨਾਲ਼ ਸਾਡੇ ਪਾਠਕਾਂ ਲਈ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ।ਪੇਸ਼ ਕਰ ਰਹੇ ਹਾਂ ਇਸ ਗਲਬਾਤ ਦੇ ਮੁੱਖ ਅੰਸ਼...
Read more...
 
ਸੁਰਜੀਤ ਸਿੰਘ ਗੋਪੀਪੁਰ ਵੱਲੋਂ ਸੁਖਦੀਪ ਸਿੰਘ ਬਰਨਾਲਾ ਨਾਲ ਇੱਕ ਵਿਸ਼ੇਸ ਮੁਲਾਕਾਤ E-mail


ਪਿਛਲੇ ਦਿਨੀ ਸੁਰਜੀਤ ਸਿੰਘ ਗੋਪੀਪੁਰ(ਵਿਦਿਆਰਥੀ ਐਮ. ਏ. ਜਨਰਲਿਜਮ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੱਲੋਂ ਪੰਥਕ ਲੇਖਕ ਤੇ ਕਵੀ ਸੁਖਦੀਪ ਸਿੰਘ ਬਰਨਾਲਾ ਨਾਲ ਇੱਕ ਵਿਸ਼ੇਸ ਮੁਲਾਕਾਤ ਕੀਤੀ ਗਈ, ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼
''ਨਕਸਲਬਾੜੀ ਲਹਿਰ ਭਾਰਤੀਅਤਾ ਅਧੀਨ ਰਹਿ ਕੇ ਇੱਥੋਂ ਦੇ ਸਿਸਟਮ 'ਚ ਸੁਧਾਰ ਚਾਹੁੰਦੀ ਸੀ , ਪਰ ਸਿੱਖ ਲਹਿਰ ਸਿਸਟਮ ਤੋਂ ਬਾਗੀ ਹੈ''
ਖਾੜਕੂ ਸਿੱਖ ਲਹਿਰ ਨੇ ਸ਼ੰਘਰਸ਼ ਦੌਰਾਨ ਹਥਿਆਰਕ ਤਾਂ ਬਹੁਤ ਪੈਦਾ ਕੀਤੇ ਪਰ ਵਿਚਾਰਕ ਬਹੁਤ ਘੱਟ- ਸੁਖਦੀਪ ਸਿੰਘ ਬਰਨਾਲਾ


ਮੁਲਾਕਾਤੀ : ਸੁਰਜੀਤ ਸਿੰਘ ਗੋਪੀਪੁਰ

Mob:94172 58765 

(ਐਮ. ਏ. ਜਨਰਲਿਜਮ ਪੰਜਾਬੀ ਯੂਨੀਵਰਸਿਟੀ ਪਟਿਆਲਾ)

      ਜੋ ਪ੍ਰਸ਼ਨ ਚਿੰਨ੍ਹ ਨੌਜਵਾਨ ਪੀੜੀ ਦੇ ਭਵਿੱਖ 'ਤੇ ਲਗ ਰਿਹਾ ਹੈ ਅਜਕਲ, ਬੇਸ਼ਕ ਉਹ ਨਸ਼ਿਆਂ ਦੀ ਸਮਸਿਆ ਹੋਵੇ, ਬੇਰੁਜਗਾਰੀ ਦੀ ਸਮੱਸਿਆ ਹੋਵੇ, ਡੇਰਾਵਾਦ ਦੀ ਸਮਸਿਆ ਹੋਵੇ ਸਥਾਪਿਤ ਮੌਜੂਦਾ ਲੀਡਰਸ਼ਿਪ ਦੇ ਨਾਂਹ-ਪੱਖੀ ਰੋਲ ਤੋ ਆਰ.ਐਸ.ਐਸ ਵਰਗੀਆਂ ਫਾਸ਼ੀ ਜੱਥੇਬੰਦੀਆਂ ਦੇ ਪ੍ਰਭਾਵ 'ਚ ਆ ਕੇ ਮਰ ਚੁੱਕੇ ਅਕਾਲੀ ਦਲ ਤੋਂ, ਸੂਝਵਾਨ ਨੋਜਵਾਨ ਨਿਰਾਸ਼ ਹਨ। ਇਥੇ ਤਹਿਲਕਾ ਵਰਗੇ ਕਾਂਡ ਵਾਪਰਦੇ ਨੇ, ਸਰਹੱਦਾਂ ਤੇ ਲੜਦੇ ਫੌਜੀਆਂ ਦੇ ਤਾਬੂਤਾਂ ਦਾ ਵਾਪਾਰ ਹੁੰਦਾ ਹੈ,...

Read more...
 

Copyright 2006-09 by sikhsangarsh.org Programming and Design :: Mehra Media  All rights reserved.