PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
ਪੰਜਾਬ
|
ਟਾਈਟਲਰ ਨੂੰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕਲੀਨ ਚਿੱਟ ਮਿਲੀ-ਕੰਗ |
|
|
ਜਲੰਧਰ (01 ਮਈ)-1984 ਦੇ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਇਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸੀ ਬੀ ਆਈ ਵਲੋਂ ਕਲੀਨ ਚਿੱਟ ਦੇਣ ਦਾ ਫੈਸਲਾ ਸਿੱਖਾਂ ਦੇ ਜ਼ਖਮਾਂ ਨੂੰ ਅੱਲੇ ਕਰਨ ਵਾਲਾ ਅਤਿ ਨਿੰਦਣਯੋਗ ਫੈਸਲਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਪ੍ਰੈੱਸ ਨਾਲ ਸਾਂਝਾ ਕਰਦੇ ਹੋਏ ਕੀਤਾ । ਉਹੇ ਵਿਸ਼ੇਸ਼ ਤੌਰ 'ਤੇ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਦੀ ਸੱਸ ਬੀਬੀ ਸੁਰਜੀਤ ਕੌਰ ਚੌਹਾਨ ਦੀ ਅਚਾਨਕ ਮੌਤ 'ਤੇ ਦੁੱਖ ਸਾਂਝਾ ਕਰਨ ਲਈ ਉਨ੍ਹਾਂਦੇ ਗ੍ਰਹਿ ਆਏ ਸਨ ਕੰਗ ਨੇ ਕਿਹਾ ਕਿ 26 ਸਾਲਾਂ ਦੌਰਾਨ ਸਿੱਖਾਂ ਤੇ ਘੱਟ ਗਿਣਤੀ ਲੋਕਾਂ ਨੂੰ ਇਨਸਾਫ ਨਾ ਦੇਣਾ ਪੀੜਤ ਪਰਿਵਾਰਾਂ ਨਾਲ ਬੇਇਨਸਾਫੀ ਹੈ ।
|
|
|
ਮੁਲਕ ਵਿਚਲੇ “ਹਿੰਦੂ ਦਹਿਸ਼ਤਗਰਦਾਂ” ਨੂੰ ਕਾਨੂੰਨ ਦੀ ਨਜ਼ਰ ਤੋਂ ਕਿਉਂ ਬਚਾਇਆ ਜਾ ਰਿਹੈ? :- ਮਾਨ |
|
|
ਫਤਿਹਗੜ੍ਹ ਸਾਹਿਬ, 4 ਮਈ :- “ਮਾਲੇਗਾਓ, ਅਜਮੇਰ ਚਿਸ਼ਤੀ ਦਰਗਾਹ, ਸਿ਼ੰਗਾਰ ਸਿਨੇਮਾ ਲੁਧਿਆਣਾ, ਚਿੱਠੀਸਿੰਘਪੁਰਾ (ਜੰਮੂ ਕਸ਼ਮੀਰ) ਵਿਖੇ ਹੋਏ ਬੰਬ ਵਿਸਫੋਟਾਂ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦੋਸ਼ੀ ਹਿੰਦੂ ਦਹਿਸ਼ਤਗਰਦਾਂ ਸਾਧਵੀਂ ਪ੍ਰਗਿਆ ਸਿੰਘ ਠਾਕੁਰ, ਸਵਾਮੀ ਦਇਆਨੰਦ ਪਾਂਡੇ, ਕਰਨਲ ਪੁਰੋਹਿਤ, ਸਿੱਖ ਕਤਲੇਆਮ ਦੇ ਦੋਸ਼ੀ ਸ਼੍ਰੀ ਅਡਵਾਨੀ, ਗੁਜਰਾਤ ਮੁਸਲਿਮ ਕੌਮ ਦੇ ਕਾਤਿਲ ਨਰਿੰਦਰ ਮੋਦੀ, ਉੜੀਸਾ ਅਤੇ ਹੋਰ ਦੱਖਣੀ ਸੂਬਿਆਂ ਵਿੱਚ ਇਸਾਈ ਨੰਨਜਾਂ ਨਾਲ ਬਲਾਤਕਾਰ ਕਰਨ ਵਾਲੇ ਅਤੇ ਇਸਾਈਆਂ ਦਾ ਕਤਲੇਆਮ ਕਰਨ ਵਾਲੇ ਬਜਰੰਗ ਦਲ, ਆਰ ਐਸ ਐਸ, ਸਿ਼ਵ ਸੈਨਾ ਅਤੇ ਭਾਜਪਾ ਵਰਗੇ ਹਿੰਦੂ ਫਿਰਕੂ ਸੰਗਠਨਾਂ ਦੇ ਕਾਰਕੁੰਨਾਂ ਵਿਰੁੱਧ ਕਾਰਵਾਈ ਕਰਨ ਤੋਂ ਇੱਥੋ ਦੇ ਹੁਕਮਰਾਨ, ਅਦਾਲਤਾਂ ਅਤੇ ਕਾਨੂੰਨ ਕਿਉਂ ਭੱਜ ਰਹੇ ਹਨ?” ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26/11 2008 ਦੇ ਮੁੰਬਈ ਵਿਖੇ ਹੋਈ ਕਾਰਵਾਈ ਦੇ ਦੋਸ਼ੀ ਅਜਮਲ ਕਸਾਬ ਵਿਰੁੱਧ ਹੋਈ ਕਾਰਵਾਈ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਮੁੰਬਈ ਜਿੱਥੇ 200-250 ਦੇ ਕਰੀਬ ਜਾਨਾਂ ਦਾ ਨੁਕਸਾਨ ਹੋਇਆ, ਜਿਸਦਾ ਸਾਨੂੰ ਵੀ ਗਹਿਰਾ ਦੁੱਖ ਹੈ, ਉਸਦੇ ਦੋਸ਼ੀ ਅਜਮਲ ਕਸਾਬ ਵਿਰੁੱਧ ਤਾਂ ਸਤਾਰਾਂ ਮਹੀਨਿਆਂ ਦੇ ਸਮੇ ਵਿਸ਼ੇਸ ਅਦਾਲਤਾਂ ਅਤੇ ਵਿਸ਼ੇਸ ਜੱਜਾਂ ਰਾਹੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਉਸਨੂੰ ਸਜ਼੍ਹਾ ਦੇਣ ਦਾ ਪ੍ਰਬੰਧ ਕੀਤਾ ਗਿਆ। ਪਰ ਜਦੋਂ 1984 ਦੇ ਹਜ਼ਾਰਾ ਹੀ ਸਿੱਖਾਂ ਦੇ ਕਾਤਿਲਾਂ, ਚਿੱਠੀਸਿੰਘਪੁਰਾ ਵਿੱਚ 43 ਸਿੱਖਾਂ ਦੇ ਕਾਤਿਲਾਂ, ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਸ਼ਾਜਿਸੀ ਹਮਲੇ ਦੇ ਦੋਸ਼ੀਆਂ, ਗੁਜਰਾਤ ਵਿੱਚ ਮੁਸਲਿਮ ਕੌਮ ਦੇ ਕਾਤਿਲਾਂ, ਉੜੀਸਾ, ਕਰਨਾਟਕ ਅਤੇ ਦੱਖਣੀ ਸੂਬਿਆਂ ਵਿੱਚ ਇਸਾਈ ਕੌਮ ਦੇ ਕਾਤਿਲ ਉਪਰੋਕਤ ਵਰਣਨ ਕੀਤੇ ਗਏ ਹਿੰਦੂ ਦਹਿਸ਼ਤਗਰਦਾਂ ਨੂੰ ਸਜ਼ਾਵਾਂ ਦੇਣ ਦੀ ਗੱਲ ਆਉਂਦੀ ਹੈ ਤਾਂ ਇੱਥੋ ਦਾ ਕਾਨੂੰਨ, ਅਦਾਲਤਾਂ, ਹੁਕਮਰਾਨ 25-25 ਸਾਲ
|
|
Read more...
|
|
|
ਸੰਤ ਭਿੰਡਰਾਂ ਵਾਲਿਆਂ ਦੇ ਪੋਸਟਰ ਪਾੜਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇ |
|
|
ਗੜ੍ਹਸ਼ੰਕਰ, 18 ਅਪ੍ਰੈਲ -ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰ ਪਾੜਨ ਅਤੇ ਅਖ਼ਬਾਰਾਂ ਵਿੱਚ ਅਪਮਾਨ ਜਨਕ ਬਿਆਨ ਦੇਣ ਦੀ ਲੋਕ ਇਨਸਾਫ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਜਤਿੰਦਰ ਗੁਪਤਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਹਮੇਸ਼ਾ ਹੀ ਸ਼ਰਾਰਤੀ ਅਤੇ ਦੇਸ਼ ਵਿੱਚ ਫੁੱਟ ਪਾਉ ਗਤੀਵਿਧੀਆਂ ਕਰ ਰਹੀ ਹੈ, ਜਿਸ ਸਬੰਧ ਵਿੱਚ ਸਰਕਾਰ ਨੂੰ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਗੁਪਤਾ ਨੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵ ਧਨੌਲੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਦੇ ਜੇਕਰ ਪੋਸਟਰ ਪਾੜਨ ਤੋਂ ਬਾਜ ਨਾ ਆਇਆ ਤਾਂ ਲੋਕ ਇਨਸਾਫ ਪਾਰਟੀ ਵੱਡੇ ਪੱਧਰ ’ਤੇ ਕਾਨੂੰਨ ਵਿੱਚ ਰਹਿ ਕੇ ਸੰਘਰਸ਼ ਕਰੇਗੀ।
|
|
Read more...
|
|
|
ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਨਹੀਂ ਹੋਣ ਦੇਵਾਂਗੇ : ਸਿੰਘ ਸਾਹਿਬ |
|
|
ਧਨੌਲਾ, 3 ਫਰਵਰੀ (ਸਦਿਉੜ੍ਹਾ):ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸੰਤ ਬਾਬਾ ਟੇਕ ਸਿੰਘ ਧਨੌਲਾ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਦੀਆਂ ਪਹਿਲਾਂ ਸਾਡੇ ਗੁਰੂਆਂ ਨੇ ਸਾਨੂੰ ਆਪਸੀ ਭੇਦ-ਭਾਵ ਦੇ ਚਿੱਕੜ ਵਿਚੋਂ ਕੱਢ ਕੇ ਏਕਤਾ ਪੈਦਾ ਕੀਤੀ ਸੀ । ਪ੍ਰੰਤੂ ਅੱਜ ਰਵਿਦਾਸ ਭਾਈਚਾਰੇ ਦੇ ਕੁੱਝ ਸੁਆਰਥੀ ਲੋਕ ਆਪਣਾ ਨਿੱਜੀ ਲਾਹਾ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੀ ਬਾਣੀ ਕੱਢਣ ਲਈ ਕਹਿ ਰਹੇ ਹਨ ਲੇਕਿਨ ਅਸੀਂ ਕਿਸੇ ਵੀ ਕੀਮਤ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਨਹੀਂ ਹੋਣ ਦੇਵਾਂਗੇ ਅਤੇ ਸਮੁੱਚੀ ਸਿੱਖ ਕੌਮ ਇਸ ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੱਲੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਨਹੀਂ ਹੈ ਬਲਕਿ ਇਸ ਵਿਚ ਸਾਰੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਦਰਜ ਹੈ। ਜੇਕਰ ਦਲਿਤ ਭਾਈਚਾਰੇ ਦੇ ਕੁੱਝ ਸੁਆਰਥੀ ਲੋਕ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਪ੍ਰਕਾਸ਼ਤ ਕਰਨਾ ਚਾਹੁੰਦੇ ਹਨ ਤਾਂ ਉਹ ਬਾਣੀ ਆਪ ਲਿਖ ਲੈਣ।
|
|
Read more...
|
|
|
ਸਮਾਜ ਬਚਾਓ ਮੋਰਚਾ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਦੀ ਗੱਲ ਕਰਕੇ ਸ਼ਲਾਘਾਯੋਗ ਉਦਮ ਕੀਤਾ |
|
|
ਫਤਿਹਗੜ੍ਹ ਸਾਹਿਬ,3ਫਰਵਰੀ :-“ਰਵੀਦਾਸ ਭਾਈਚਾਰੇ ਨਾਲ ਸੰਬੰਧਿਤ ਸਮਾਜ ਬਚਾਓ ਮੋਰਚਾ ਵੱਲੋਂ ਜਾਤਾਂ-ਬਰਾਦਰੀਆਂ ਦੀ ਸਮਾਜ ਵਿਰੋਧੀ ਸੋਚ ਤੋਂ ਉੱਪਰ ਉੱਠ ਕੇ ਬਿਨਾ ਕਿਸੇ ਤਰ੍ਹਾ ਦੇ ਭੇਦ-ਭਾਵ ਤੋਂ ਸਮੁੱਚੀ ਮਨੁੱਖਤਾ ਦੀ ਬਹਿਤਰੀ ਲੋੜਣ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਵਾਲੀ ਆਵਾਜ਼ ਬੁਲੰਦ ਕਰਕੇ ਸਮਾਜ ਪੱਖੀ ਸ਼ਲਾਘਾਯੋਗ ਉੱਦਮ ਕੀਤਾ ਹੈ।”ਇਹ ਵਿਚਾਰ ਅੱਜ ਇੱਥੇ ਸ:ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਬਚਾਓ ਮੋਰਚਾ ਦੇ ਕਨਵੀਨਰ ਸ਼੍ਰੀ ਗਿਆਨ ਚੰਦ ਤੇ ਉਨ੍ਹਾ ਦੀ ਸਮੁੱਚੀ ਜਥੇਬੰਦੀ ਵੱਲੋਂ ਕਾਸ਼ੀ ਵਿਖੇ ਸੰਤ ਸਰਵਣ ਦਾਸ ਚੈਰੀਟੇਬਲ ਟ੍ਰਸਟ ਡੇਰਾ ਬੱਲਾਂ ਵੱਲੋ ਕੀਤੇ ਗਏ ਆਦੇਸ਼ ਨੂੰ ਰੱਦ ਕਰਨ ਦੀ ਕਾਰਵਾਈ ਦਾ ਸਵਾਗਤ ਕਰਦੇ ਹੋਏ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਡੇਰਾ ਬੱਲਾਂ ਵਾਲੇ ਸਾਧੂ ਵੱਲੋਂ ਕੀਤੀ ਗਈ ਇਹ ਕਾਰਵਾਈ ਦਲਿਤ ਭਾਈਚਾਰੇ ਨੂੰ ਸਿੱਖ ਕੌਮ ਵਿੱਚੋਂ ਨਿਖੇੜਣ ਦੀ ਸ਼ਾਜਸੀ ਕਾਰਵਾਈ ਹੈ। ਜਿਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਦੇ ਦਿਮਾਗ ਹੋਣ
|
|
Read more...
|
|
| | << Start < Prev 1 2 3 Next > End >>
| | Results 1 - 9 of 25 |
|