PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
Articals
|
ਚੀਨ ਦੀ ਵੱਧਦੀ ਫੌਜੀ ਤਾਕਤ ਬਨਾਮ ਸਿੱਖ ਕੌਮ ਦੇ ਮੁਫਾਦ |
|
|
ਚੀਨ ਦੀ ਵੱਧਦੀ ਫੌਜੀ ਤਾਕਤ ਬਨਾਮ ਸਿੱਖ ਕੌਮ ਦੇ ਮੁਫਾਦ
ਲੇਖਕ: ਸਿਮਰਨਜੀਤ ਸਿੰਘ ਮਾਨ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਇੰਨੀ ਦਿਨੀਂ ਹਿੰਦੂ ਰਾਸ਼ਟਰ ਤੇ ਇਸਦੀ ਪ੍ਰੈਸ ਨੇ ਬਹੁਤ ਵੱਡਾ ਮੁੱਦਾ ਅਮਰੀਕਾ ਦੀ ਰੱਖਿਆ ਵਜ਼ਾਰਤ (Pentagon) ਦੇ ਕਹਿਣ ‘ਤੇ ਉਠਾਉਣਾ ਹੈ ਕਿ ਚੀਨ ਨੇ ਆਪਣੀ ਵੱਧਦੀ ਫੌਜੀ ਤਾਕਤ ਹਿੰਦੂ ਰਾਸ਼ਟਰ ਦੇ ਬਾਰਡਰਾਂ ਉੱਤੇ ਵਧਾ ਦਿੱਤੀ ਹੈ ਅਤੇ ਜਾਪਾਨ ਦੇ ਸਮੁੰਦਰ ਵਿੱਚ ਵੀ ਚੀਨ ਆਪਣੇ ਪਾਣੀ ਦੇ ਬੇੜੇ ਅਤੇ ਪ੍ਰਮਾਣੂ ਮਿਜ਼ਾਈਲਾਂ ਵਧਾ ਰਿਹਾ ਹੈ। ਹਿੰਦੂਵਾਦ ਦੇ ਕੱਟੜ ਸਮਰਥੱਕ ਅਖਬਾਰ ਦੇ ਟ੍ਰਿਬਿਊਨ, ਦਾ ਟਾਈਮਜ਼ ਆਫ਼ ਇੰਡੀਆ, ਦੇ ਹਿੰਦੋਸਤਾਨ ਟਾਈਮਜ਼, ਦਾ ਇੰਡੀਅਨ ਐਕਸਪ੍ਰੈਸ ਅਤੇ ਹੋਰ ਹਿੰਦੂਤਵ ਅਖਬਾਰਾਂ ਨੇ ਇਸਦਾ ਵੱਡਾ ਫਿਕਰ ਸਮਝਿਆ ਹੈ। ਪਰ ਅਸੀਂ ਸਿੱਖ ਕੌਮ ਨੇ ਆਪਣੀ ਆਜ਼ਾਦ ਬੁੱਧੀ ਨਾਲ ਦੇਖਣਾ ਹੈ ਕਿ ਇਹ ਫਿਕਰ ਸਾਡੇ ਲਈ ਚੰਗਾ ਹੈ ਜਾਂ ਮਾੜਾ। ਬਰਤਾਨੀਆ ਦੇ ਮਸ਼ਹੂਰ ਅਤੇ ਲਿਆਕਤਮੰਦ ਵਿਦੇਸ਼ੀ ਵਜ਼ੀਰ ਪਾਲਮਸਟਨ (Palmerston)ਨੇ ਕਿਹਾ ਸੀ ਕਿ ਕੌਮਾਂ ਅਤੇ ਮੁਲਕਾਂ ਦੇ ਮੁਫਾਦ ਹੁੰਦੇ ਹਨ, ਪਰ ਦੋਸਤੀਆਂ ਨਹੀਂ। ਫਿਰ ਜੇ ਇਹੋ ਜਿਹੇ ਬੁੱਧੀਜੀਵੀ ਦੇ ਲਫਜ਼ਾਂ ਵੱਲ ਧਿਆਨ ਕਰੀਏ, ਤਾਂ ਸਾਡੀ ਪਾਰਟੀ ਸਮਝਦੀ ਹੈ ਕਿ ਸਿੱਖਾਂ ਨੇ ਖੁਦ ਫੈਸਲਾ ਕਰਨਾ ਹੈ ਕਿ ਚੀਨ ਦੀ ਵੱਧਦੀ ਫੌਜੀ ਸ਼ਕਤੀ ਸਾਡੇ ਲਈ ਕਿਸ ਤਰ੍ਹਾ ਹੈ? 1947 ਤੋ ਬਾਅਦ ਅੰਗਰੇਜ਼ਾਂ ਦੀ 100 ਸਾਲ
|
|
Read more...
|
|
|
ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ |
|
|
ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ
ਕਰਮਜੀਤ ਸਿੰਘ, ਚੰਡੀਗੜ-99150-91063
ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ. ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ. ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ. ਹਾਂ, ਇਹ ਉਨਹਾਂ ਹੀ ਸਮਿਆਂ ਦੀ ਗੱਲ ਹੈ ਜਦੋਂ ਟਰੈਕਟਰ, ਖੇਤੀ ਦੇ ਸੰਦ, ਘਰਾਂ ਦਾ ਸਮਾਨ ਤੇ ਖੇਤਾਂ ਵਿਚੋਂ ਪੁੱਟ ਕੇ ਲਿਆਂਦੀਆਂ ਗਈਆਂ ਮੋਟਰਾਂ ਵੀ ਥਾਣਿਆਂ ਵਿਚ ਪਨਜ਼ਰਬੰਦ' ਸਨ. ਲਹਿਲਹਾਉਂਦੀਆਂ ਫ਼ਸਲਾਂ ਉਤੇ ਸੁਹਾਗੇ ਫੇਰ ਦਿਤੇ ਗਏ ਸਨ. ਟੱਬਰਾਂ ਦੀ ਹਾਲਤ ਬਿਆਨ ਕਰਨ ਲਈ ਇਤਿਹਾਸ ਅਜੇ ਵੀ ਸਾਨੂੰ ਆਵਾਜ਼ਾਂ ਮਾਰਦਾ ਹੈ ਅਤੇ ਕਿਸੇ ਰਤਨ ਸਿੰਘ ਭੰਗੂ ਦੇ ਮੁੜ ਪੈਦਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ. ਇਥੇ ਹੀ ਬੱਸ ਨਹੀਂ ਸਗੋਂ ਇਕ
|
|
Read more...
|
|
|
ਸੁੰਨੀ ਹੈ ਮਹਿਫ਼ਲ ਤੇਰੇ ਬਗ਼ੈਰ ਦੋਸਤਾ!-ਕਰਮਜੀਤ ਸਿੰਘ 99150-91063 |
|
|
ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ. ਉਨਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ. ਚੋਟੀ ਦੇ ਜੁਝਾਰੂ ਆਗੂਆਂ ਦੇ ਸਿਰਾਂ ਦੇ ਲੱਖਾਂ ਰੁਪਏ ਇਨਾਮ ਰੱਖੇ ਹੋਏ ਸਨ. ਮੈਂ ਤੇ ਦਲਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ ਲਗਦੇ ਸਰੋਵਰ ਦੇ ਕਿਨਾਰੇ 'ਤੇ ਬੈਠੇ ਸੀ ਅਤੇ ਸਿੱਖ ਲਹਿਰ ਦੇ ਭਵਿੱਖ ਬਾਰੇ ਗੱਲਾਂ ਚੱਲ ਰਹੀਆਂ ਸਨ. ਮੀਂਹ ਦੀ ਕੋਈ ਕੋਈ ਕਣੀ ਵੀ ਸਾਡੇ ਉਤੇ ਡਿੱਗ ਰਹੀ ਸੀ. ਇਤਫ਼ਾਕ ਵਸ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਪਬੇਗਮ ਪੁਰਾ ਸਹਿਰ ਕਾ ਨਾਓ' ਸ਼ਬਦ ਦੀ ਗੂੰਝ ਸਾਰੇ ਵਾਤਾਵਰਣ ਨੂੰ ਸੁਹਾਵਣਾ ਬਣਾ ਰਹੀ ਸੀ. ਅਚਾਨਕ ਸਾਡੇ ਦੌਰਾਨ ਚੱਲ ਰਹੀ ਰਾਜਨੀਤਕ ਬਹਿਸ ਇਸ ਪਵਿੱਤਰ ਸ਼ਬਦ ਵਿਚ ਲੁਕੇ ਸਿਧਾਂਤ ਨਾਲ ਜੁੜ ਗਈ ਸੀ. ਮੈਂ ਦਲਜੀਤ ਸਿੰਘ ਨੂੰ ਹਸਦਿਆਂ ਇਹ ਸਵਾਲ ਕਰ ਰਿਹਾ ਸੀ ਕਿ ਤੁਹਾਡੇ ਰਾਜ ਵਿਚ ਪਬੇ-ਗਮ ਪੁਰਾ ਸਹਿਰ' ਦੀ ਨੁਹਾਰ ਕਿਸ ਤਰਹਾਂ ਹੋਵੇਗੀ, ਯਾਨਿ ਭਗਤ ਰਵਿਦਾਸ ਜੀ ਵਲੋਂ ਉਚਾਰੇ ਗਏ ਇਸ ਸ਼ਬਦ ਦੇ ਰਾਜਨੀਤਕ ਅਰਥ ਕੀ ਹਨ. ਉਸ ਸਮੇਂ ਨਾਲ ਹੀ ਮੇਰੀਆਂ ਨਜ਼ਰਾਂ ਅਜਿਹੇ ਨੌਜਵਾਨ ਉਤੇ ਵੀ ਟਿਕੀਆਂ ਹੋਈਆਂ ਸਨ ਜੋ ਸਾਡੇ ਬਹੁਤ
|
|
Read more...
|
|
|
ਬ੍ਰਾਹਮਣਵਾਦ ਦਾ ਪ੍ਰਤੀਕ -ਰੱਖੜੀ ਦਾ ਤਿਉਹਾਰ-ਇਕ ਗੁਰਸਿੱਖ ਦੀ ਕਲਮ ਤੋਂ |
|
|
ਤਿਉਹਾਰ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ। ਇਹ ਤਿਉਹਾਰ ਕੌਮ ਨੂੰ ਜਿਥੇ ਉਸ ਦੇ ਵਿਰਸੇ ਨਾਲ ਜੋੜਦੇ ਹਨ, ਉਥੇ ਕੌਮ ਅੰਦਰ ਨਵੀਂ ਰੂਹ ਵੀ ਫੂਕਦੇ ਹਨ। ਇਸ ਤਰ੍ਹਾਂ ਕੌਮ ਨੂੰ ਜਿੰਦਾ ਰੱਖਣ ਲਈ ਇਹ ਤਿਉਹਾਰ ਸਹਾਇਕ ਹੁੰਦੇ ਹਨ।
ਜਿਹੜੀਆਂ ਕੌਮਾਂ ਆਪਣੇ ਤਿਉਹਾਰਾਂ ਤੋਂ ਲਾਪ੍ਰਵਾਹ ਹੋ ਜਾਂਦੀਆਂ ਹਨ, ਉਹ ਅਨਮਤੀ ਤਿਉਹਾਰਾਂ ਦੇ ਅਸਰ ਹੇਠ ਦਬ ਜਾਂਦੀਆਂ ਹਨ ਅਤੇ ਦਿਨੋ-ਦਿਨ ਨਿਘਰਦੀਆਂ ਹੀ ਜਾਂਦੀਆਂ ਹਨ। ਅੱਜ ਕਲ ਕੁਝ ਇਸ ਤਰ੍ਹਾਂ ਦੀ ਹੀ ਹਾਲਤ ਸਾਡੀ ਸਿੱਖ ਕੌਮ ਦੀ ਪ੍ਰਤੀਤ ਹੋ ਰਹੀ ਹੈ।
ਸੰਸਾਰ ਭਰ ਦੀਆਂ ਕੌਮਾਂ ਵਿਚੋਂ ਸ਼ਾਇਦ ਇਕ ਸਿੱਖ ਕੌਮ ਹੀ ਐਸੀ ਜਾਪਦੀ ਹੈ ਜਿਸ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਨ੍ਹਾਂ (ਸਿੱਖਾਂ) ਦੇ ਤਿਉਹਾਰ ਕਿਹੜੇ ਹਨ ਅਤੇ ਕਿਹੜੇ ਨਹੀਂ। ਇਥੇ ਦੋ ਲਾਈਨਾਂ ਵਿਚ
|
|
Read more...
|
|
|
ਭਾਰਤ ਦੀ ਵੰਡ ਦੇ ਕਾਰਨ ਕੀ ਸਨ? – ਖੁਸ਼ਵੰਤ ਸਿੰਘ |
|
|
ਪਾਕਿਸਤਾਨ ਦੇ ਜਨਮਦਾਤੇ ਅਤੇ ਬਾਨੀ ਮੁਹੰਮਦ ਅਲੀ ਜਿਨਾਹ ਬਾਰੇ ਲਾਇਬਰੇਰੀਆਂ ਦੀਆਂ ਕਈ-ਕਈ ਅਲਮਾਰੀਆਂ ਕਿਤਾਬਾਂ ਨਾਲ ਭਰੀਆਂ ਰਹਿਣਗੀਆਂ। ਅਸੀਂ ਸਮਝਦੇ ਹਾਂ ਕਿ ਉਨ੍ਹਾਂ ਬਾਰੇ ਜੋ ਕੁਝ ਵੀ ਜਾਣਿਆ ਜਾ ਸਕਦਾ ਹੈ, ਉਸ ਬਾਰੇ ਪਹਿਲਾਂ ਹੀ ਸਭ ਨੂੰ ਪਤਾ ਹੈ। ਸੰਨ 1947 ਵਿਚ ਹੋਈ ਭਾਰਤ ਦੀ ਵੰਡ ਵਿਚ ਉਨ੍ਹਾਂ ਦੀ ਭਾਰਤੀ ਸਿਆਸਤ ਵਿਚ ਨਿਭਾਈ ਭੂਮਿਕਾ ਤੋਂ ਇਲਾਵਾ ਅਜਿਹੇ ਹੋਰ ਤੱਥ ਥੋੜ੍ਹੇ-ਬਹੁਤੇ ਹੀ ਹੋਣਗੇ, ਜਿਨ੍ਹਾਂ ’ਤੇ ਰੌਸ਼ਨੀ ਪਾਈ ਜਾ ਸਕੇ। ਸਪੱਸ਼ਟ ਤੌਰ ’ਤੇ ਅਜਿਹਾ ਬਹੁਤਾ ਕੁਝ ਨਹੀਂ ਹੈ। ਭਾਜਪਾ ਆਗੂ ਜਸਵੰਤ ਸਿੰਘ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਕੀਤੀ ਆਪਣੀ ਕਿਤਾਬ ਵਿਚ ਹੁਣ ਤੱਕ ਜੋ ਸਾਹਮਣੇ ਨਹੀਂ ਆਇਆ, ਉਸ ਤੋਂ ਪਰਦਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਜਿਨਾਹ ਦਾ ਅਕਸ ਭਾਰਤੀ ਆਗੂਆਂ ਅਤੇ ਲੇਖਕਾਂ ਨੇ ਜਾਣਬੁੱਝ ਕੇ ਖਰਾਬ ਕੀਤਾ ਹੈ। ਇਹੀ ਉਨ੍ਹਾਂ ਦੀ ਕਿਤਾਬ, ‘ਜਿਨਾਹ, ਇੰਡੀਆ-ਪਾਰਟੀਸ਼ਨ, ਇੰਡੀਪੈਂਡੈਂਸ’ ਦਾ ਮੁੱਖ ਨੁਕਤਾ ਹੈ। ਮੈਂ ਜਸਵੰਤ ਸਿੰਘ ਦੁਆਰਾ ਭਾਰਤ ਦੀ ਵੰਡ
|
|
Read more...
|
|
| | << Start < Prev 1 2 Next > End >>
| | Results 1 - 9 of 18 |
|