"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


ਘੱਟ ਗਿਣਤੀਆਂ ਪ੍ਰਤੀ ਐਲਾਨ-ਏ-ਜੰਗ :ਕੌਮੀ ਏਕਤਾ ਬਿਨਾਂ ਟਾਕਰਾ ਸੰਭਵ ਨਹੀਂ-ਗੁਰਸੇਵਕ ਸਿੰਘ ਧੌਲਾ E-mail
hindu_bajrangi.jpgਪੰਜਾਬ ਵਿਚ ਸਿੱਖ ਆਗੂਆਂ ਦਾ ਆਪਸੀ ਕਾਟੋ ਕਲੇਸ਼ ਦੇਖ ਕੇ ਹਿੰਦੂਵਾਦੀ ਆਗੂਆਂ ਨੂੰ ਆਸ ਬੱਝੀ ਹੈ ਕਿ ਉਹ ਛੇਤੀ ਹੀ ਆਪਣਾ ਹਿੰਦੂਤਵ ਏਜੰਡਾ ਪੰਜਾਬ ਵਿਚ ਲਾਗੂ ਕਰਨ ਵਿਚ ਕਾਮਯਾਬ ਹੋ ਜਾਣਗੇ। ਇਸ ਸਮੇਂ ਕੌਮ ਵਿਚ ਏਕਤਾ ਦੀ ਘਾਟ ਕਾਰਨ ਸਿੱਖ ਵਿਰੋਧੀ ਤਾਕਤਾਂ ਜੋ ਮਨ ਆਏ ਬਿਆਨ ਜਾਰੀ ਕਰ ਰਹੀਆਂ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਸ  ਵਿਚ ਬੁਰੀ ਤਰ੍ਹਾਂ ਉਲਝ ਚੁੱਕੇ ਸਿੱਖ ਆਗੂਆਂ ਨੂੰ ਆਪਣੇ ਵਿਰੋਧੀਆਂ ਨਾਲ ਨਜਿੱਠਣ ਦਾ ਸਮਾਂ ਹੀ ਨਹੀਂ। ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੀ ਅੰਦਰੂਨੀ ਲੜਾਈ ਨੂੰ ਹੋਰ ਤੂਲ ਦੇ ਕੇ ਮਸਲਿਆਂ ਨੂੰ ਅਜਿਹਾ ਉਲਝਾਅ ਰਹੀਆਂ ਹਨ ਕਿ ਉਹਨਾਂ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਦੀ ਪੈੜ-ਚਾਲ ਸੁਣੇ ਹੀ ਨਾ।
 ਆਰ.ਐਸ.ਐਸ. ਦੇ ਮੁਖੀ ਸ੍ਰੀ ਮੋਹਣ ਭਾਗਵਤ ਨੇ 28 ਅਗਸਤ ਵਾਲੇ ਦਿਨ ਦਿੱਲੀ ਵਿਚ ਸ਼ਰੇਆਮ ਐਲਾਨ ਕਰ ਦਿੱਤਾ ਕਿ ਆਉਣ ਵਾਲੇ 25-30 ਸਾਲਾਂ ਵਿਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇਗਾ। ਆਰ.ਐਸ.ਐਸ. ਮੁਖੀ ਦਾ ਇਹ ਬਿਆਨ ਮਹਿਜ
Read more...
 
ਸੁਪਨੇ ਤੋਂ ਸੰਘਰਸ਼ ਵੱਲ ....ਗਜਿੰਦਰ ਸਿੰਘ (ਵਿਸ਼ੇਸ ਸੰਪਾਦਕੀ) E-mail

 gajinder20singh.jpg6 ਅਕਤੂਬਰ 2009 ਨੂੰ ਅਰੋਮਾ ਹੋਟਲ ਚੰਡੀਗੜ੍ਹ ਵਿੱਚ ਹੋਈ ਵਿਚਾਰ ਗੋਸ਼ਟੀ ਮੌਕੇ ਭਾਈ ਗਜਿੰਦਰ ਸਿੰਘ ਵੱਲੋਂ ਕੌਮ ਦੇ ਨਾਂ ਜ਼ਾਰੀ ਕੀਤਾ ਗਿਆ ਸੰਦੇਸ਼

ਪਿਆਰੇ ਦੋਸਤੋ, ਜਿਸ ਅਰੋਮਾ ਹੋਟਲ ਵਿੱਚ ਅੱਜ ਆਪ ਬੈਠੇ ਹੋ, ਇਸ ਹੋਟਲ ਨਾਲ ਤੇ ਇਸ ਦੇ ਆਲੇ ਦੁਆਲੇ ਨਾਲ ਮੇਰੇ ਬਚਪਨ ਤੇ ਜਵਾਨੀ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ । ਮੇਰੇ ਸੰਘਰਸ਼ ਤੇ ਮੇਰੀ ਸ਼ਾਇਰੀ ਦਾ ਇਸ ਆਲ ਦੁਆਲੇ ਨਾਲ ਬੜ੍ਹਾ ਗਹਿਰਾ ਤਾਲੁੱਕ ਹੈ । ਇਸ ਦਾ ਆਲ ਦੁਆਲਾ, ਜੋ ਸ਼ਾਇਦ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਹੋਵੇਗਾ, ਰੋਪੜ ਰੋਡ, ਰੋਡ ਦੇ ਆਲੇ ਦੁਆਲੇ ਦੇ ਅੰਬਾਂ ਦੇ ਦਰਖੱਤ, ਤੇ ਦਰਖੱਤਾਂ ਦੇ ਥੱਲੇ ਲੱਗਣ ਵਾਲੀਆਂ ਦੁਕਾਨਾਂ ਤੇ ਢਾਬੇ ਸੱਭ ਮੇਰੀਆਂ ਯਾਦਾਂ ਵਿੱਚ ਸਾਂਭਿਆ ਪਿਆ ਹੈ । ਮੈਂ ਇਸੇ ਆਲ ਦੁਆਲੇ ਵਿੱਚ ਪੈਂਦੇ ਕੁੱਝ ਬਹਿਣ ਖਲੋਣ ਦੇ ਟਿਕਾਣਿਆਂ ਤੇ ਆਪਣੇ ਸਾਥੀਆਂ ਨਾਲ, ਖਾਲਿਸਤਾਨ ਲਹਿਰ ਤੇ ਸ਼ਾਇਰੀ ਦੇ ਪਹਿਲੇ ਪੜਾਅ ਤਹਿ ਕੀਤੇ ਸਨ ।
ਦਿਸੰਬਰ 1971 ਵਿੱਚ ਇੰਦਰਾ ਗਾਂਧੀ ਤੇ ਇਸ਼ਤਿਹਾਰ ਸੁੱਟ ਕੇ ਕੌਮੀ ਆਜ਼ਾਦੀ ਦੇ ਸੰਘਰਸ਼ ਦਾ ਐਲਾਨ ਕਰਨ ਤੋਂ ਪਹਿਲਾਂ ਦੀ ਤਿਆਰੀ ਨੂੰ ਆਖਰੀ ਸ਼ਕਲ ਇੱਥੇ ਹੀ ਦਿੱਤੀ ਗਈ ਸੀ ।

Read more...
 
ਭਾਈ ਗਜਿੰਦਰ ਸਿੰਘ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਯੂ.ਐਨ.ਓ. ਕੋਲ ਪਹੁੰਚ ਕਰਨ ਦਾ ਫ਼ੈਸਲਾ E-mail

ੳਘੇ ਸਿੱਖ ਵਿਦਵਾਨਾਂ ਨੇ ਭਾਈ ਗਜਿੰਦਰ ਸਿੰਘ ਦੀਆਂ ਲਿਖਤਾਂ ਬਾਰੇ ਚੰਡੀਗੜ੍ਹ ’ਚ ਕੀਤੀ ਗੰਭੀਰ ਗੋਸ਼ਟੀ-ਸ.ਕਰਮਜੀਤ ਸਿੰਘ ਚੰਡੀਗੜ੍ਹ (ਸਾਬਕਾ ਸੰਪਾਦਕ ਪੰਜਾਬੀ ਟ੍ਰਿਬਿਊਨ) ਦੀ ਵਿਸ਼ੇਸ ਰਿਪੋਰਟ ਮੋਬਾ:9915091063

 debate-by-dal-khalsa-on-writings-of-gajinder-singh-300x158.jpg

ਮੰਚ ਤੇ ਬੈਠੇ ਹੋਏ ਭਾਈ ਕੰਵਰਪਾਲ ਸਿੰਘ ਬਿੱਟੂ, ਹਰਚਰਨਜੀਤ ਸਿੰਘ ਧਾਮੀ, ਸੁਖਦੀਪ ਸਿੰਘ ਬਰਨਾਲਾ, ਹਰਸਿਮਰਣ ਸਿੰਘ, ਸ.ਅਜਮੇਰ ਸਿੰਘ, ਕਰਮਜੀਤ ਸਿੰਘ ਚੰਡੀਗੜ੍ਹ, ਨਰਾਇਣ ਸਿੰਘ ਚੌੜਾ


ਚੰਡੀਗੜ੍ਹ 7 ਅਕਤੂਬਰ (ਕਰਮਜੀਤ ਸਿੰਘ ) ਅਰੋਮਾ ਹੋਟਲ 6 ਅਕਤੂਬਰ ਵਾਲਾ ਦਿਨ ਪੰਜਾਬ ਦੇ ਜਲਾਵਤਨ ਸ਼ਾਇਰ ਗਜਿੰਦਰ ਸਿੰਘ ਦੀਆਂ ਕਵਿਤਾਵਾਂ, ਲਿਖਤਾਂ ਅਤੇ ਉਸ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਨ ਦਾ ਦਿਨ ਹੋ ਨਿਬੜਿਆ। ਬਹੁਤ ਅਰਸੇ ਪਿੱਛੋਂ ਇਹੋ ਜਿਹਾ ਸੰਜੀਦਾ ਇਕੱਠ ਵੇਖਣ ਨੂੰ ਮਿਲਿਆ ਜਿਸ ਵਿਚ 100 ਤੋਂ ਉਪਰ ਗੰਭੀਰ ਸਰੋਤੇ, ਵਿਦਵਾਨ ਅਤੇ ਵੱਖ ਵੱਖ ਸਮਾਜਕ ਤੇ ਸਿਆਸੀ ਜਥੇਬੰਦੀਆਂ ਦੇ ਪ੍ਰਤੀਨਿਧ ਤਿੰਨ ਘੰਟੇ ਤੱਕ ਨਿੱਠ ਕੇ ਬੈਠੇ ਰਹੇ ਅਤੇ ਵਿਦਵਾਨਾਂ ਨੂੰ ਮੁਕੰਮਲ ਖ਼ਾਮੋਸ਼ੀ ਦੇ ਮਾਹੌਲ ਵਿਚ ਸੁਣਿਆ ਗਿਆ। ਇਸ ਇਕੱਠ ਦਾ ਇਕ ਦਿਲਚਸਪ ਪਹਿਲੂ ਇਹ ਵੀ ਸੀ ਕਿ ਇਸ ਵਿਚ 20-25 ਅਜਿਹੇ ਨੌਜਵਾਨ ਵੀ ਸ਼ਾਮਿਲ ਸਨ ਜਿਹੜੇ ਸਿੱਖਾਂ ਦੀਆਂ ਮੌਜੂਦਾ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਬਹੁਤ ਫ਼ਿਕਰਮੰਦ ਸਨ ਅਤੇ ਵਿਦਵਾਨਾਂ ਨੂੰ ਗੰਭੀਰਤਾ ਨਾਲ ਸੁਣਨਾ ਚਾਹੁੰਦੇ ਸਨ।

Read more...
 

Copyright 2006-09 by sikhsangarsh.org Programming and Design :: Mehra Media  All rights reserved.