PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
BREAKING NEWS
Both books have published, Dedicated to Martyers of 1984
u can receive these books from ur nearest famous book stores, inside & also outside of india
Published by Gurmat pustak bhandar(Damdami Taksal) shop no. 31,
Near Darbar Sahib (Amritsar), 0183-5101231, 9815161234
|
|
|
ਕੌਮੀ ਬਾਬੇ ਨੂੰ-ਸੁਖਦੀਪ ਸਿੰਘ ਬਰਨਾਲਾ
ਮੇਰੇ ਕੌਮੀ ਸੰਘਰਸ਼ ਦੇ ਬਾਨੀਆਂ ਉਏ
ਅੱਜ ਰੜਕਦੀ ਏ ਤੇਰੀ ਘਾਟ ਮੈਨੂੰ
ਤੇਰੇ ਬਾਝੋਂ ਇਹ ਕਾਫ਼ਲਾ ਘਿਰ ਗਿਆ ਏ
ਔਖੀ ਤੁਰਨੀ ਸੰਘਰਸ਼ ਦੀ ਵਾਟ ਮੈਨੂੰ
ਤੇਰੀ ਬੁੱਕਲ ਦਾ ਨਿੱਘ ਜੋ ਮਾਣਦੇ ਰਹੇ
ਸੱਪ ਬੁੱਕਲ ਦੇ ਅੱਜ ਉਹੀ ਬਣ ਗਏ ਨੇ
ਪਾ ਕੇ ਦਿੱਲੀ ਦੇ ਨਾਲ ਪਿਆਰ ਡਾਹਢਾ
ਫਣ ਸਾਡੇ ਹੀ ਸਾਹਮਣੇ ਤਣ ਲਏ ਨੇ ।
ਰਹੇ ਵਾਂਗ ਪਰਛਾਵੇਂ ਜੋ ਨਾਲ ਤੇਰੇ
ਅੱਜ ਅੱਤਵਾਦੀ ਤੈਨੂੰ ਉਹ ਕਹਿਣ ਲੱਗੇ
ਮਾਰੇ ਕੋਹ-ਕੋਹ ਪੰਜਾਬ ਦੇ ਪੁੱਤ ਜਿੰਨਾਂ
ਉਹਨਾਂ ਯਾਰਾਂ ਨਾ ਮਹਿਫ਼ਲਾਂ ’ਚ ਬਹਿਣ ਲੱਗੇ
|
|
Read more...
|
|
ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਨਹੀਂ ਹੋਣ ਦੇਵਾਂਗੇ : ਸਿੰਘ ਸਾਹਿਬ |
|
ਧਨੌਲਾ, 3 ਫਰਵਰੀ (ਸਦਿਉੜ੍ਹਾ):ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸੰਤ ਬਾਬਾ ਟੇਕ ਸਿੰਘ ਧਨੌਲਾ ਦੇ ਵਿਸ਼ੇਸ਼ ਸੱਦੇ 'ਤੇ ਪਹੁੰਚਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਦੀਆਂ ਪਹਿਲਾਂ ਸਾਡੇ ਗੁਰੂਆਂ ਨੇ ਸਾਨੂੰ ਆਪਸੀ ਭੇਦ-ਭਾਵ ਦੇ ਚਿੱਕੜ ਵਿਚੋਂ ਕੱਢ ਕੇ ਏਕਤਾ ਪੈਦਾ ਕੀਤੀ ਸੀ । ਪ੍ਰੰਤੂ ਅੱਜ ਰਵਿਦਾਸ ਭਾਈਚਾਰੇ ਦੇ ਕੁੱਝ ਸੁਆਰਥੀ ਲੋਕ ਆਪਣਾ ਨਿੱਜੀ ਲਾਹਾ ਲੈਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੀ ਬਾਣੀ ਕੱਢਣ ਲਈ ਕਹਿ ਰਹੇ ਹਨ ਲੇਕਿਨ ਅਸੀਂ ਕਿਸੇ ਵੀ ਕੀਮਤ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਨਹੀਂ ਹੋਣ ਦੇਵਾਂਗੇ ਅਤੇ ਸਮੁੱਚੀ ਸਿੱਖ ਕੌਮ ਇਸ ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕੱਲੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਨਹੀਂ ਹੈ ਬਲਕਿ ਇਸ ਵਿਚ ਸਾਰੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਦਰਜ ਹੈ। ਜੇਕਰ ਦਲਿਤ ਭਾਈਚਾਰੇ ਦੇ ਕੁੱਝ ਸੁਆਰਥੀ ਲੋਕ ਭਗਤ ਰਵਿਦਾਸ ਜੀ ਦੀ ਬਾਣੀ ਅਲੱਗ ਪ੍ਰਕਾਸ਼ਤ ਕਰਨਾ ਚਾਹੁੰਦੇ ਹਨ ਤਾਂ ਉਹ ਬਾਣੀ ਆਪ ਲਿਖ ਲੈਣ।
|
|
Read more...
|
|
|
ਸਮਾਜ ਬਚਾਓ ਮੋਰਚਾ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਦੀ ਗੱਲ ਕਰਕੇ ਸ਼ਲਾਘਾਯੋਗ ਉਦਮ ਕੀਤਾ |
|
ਫਤਿਹਗੜ੍ਹ ਸਾਹਿਬ,3ਫਰਵਰੀ :-“ਰਵੀਦਾਸ ਭਾਈਚਾਰੇ ਨਾਲ ਸੰਬੰਧਿਤ ਸਮਾਜ ਬਚਾਓ ਮੋਰਚਾ ਵੱਲੋਂ ਜਾਤਾਂ-ਬਰਾਦਰੀਆਂ ਦੀ ਸਮਾਜ ਵਿਰੋਧੀ ਸੋਚ ਤੋਂ ਉੱਪਰ ਉੱਠ ਕੇ ਬਿਨਾ ਕਿਸੇ ਤਰ੍ਹਾ ਦੇ ਭੇਦ-ਭਾਵ ਤੋਂ ਸਮੁੱਚੀ ਮਨੁੱਖਤਾ ਦੀ ਬਹਿਤਰੀ ਲੋੜਣ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਵਾਲੀ ਆਵਾਜ਼ ਬੁਲੰਦ ਕਰਕੇ ਸਮਾਜ ਪੱਖੀ ਸ਼ਲਾਘਾਯੋਗ ਉੱਦਮ ਕੀਤਾ ਹੈ।”ਇਹ ਵਿਚਾਰ ਅੱਜ ਇੱਥੇ ਸ:ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਬਚਾਓ ਮੋਰਚਾ ਦੇ ਕਨਵੀਨਰ ਸ਼੍ਰੀ ਗਿਆਨ ਚੰਦ ਤੇ ਉਨ੍ਹਾ ਦੀ ਸਮੁੱਚੀ ਜਥੇਬੰਦੀ ਵੱਲੋਂ ਕਾਸ਼ੀ ਵਿਖੇ ਸੰਤ ਸਰਵਣ ਦਾਸ ਚੈਰੀਟੇਬਲ ਟ੍ਰਸਟ ਡੇਰਾ ਬੱਲਾਂ ਵੱਲੋ ਕੀਤੇ ਗਏ ਆਦੇਸ਼ ਨੂੰ ਰੱਦ ਕਰਨ ਦੀ ਕਾਰਵਾਈ ਦਾ ਸਵਾਗਤ ਕਰਦੇ ਹੋਏ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਡੇਰਾ ਬੱਲਾਂ ਵਾਲੇ ਸਾਧੂ ਵੱਲੋਂ ਕੀਤੀ ਗਈ ਇਹ ਕਾਰਵਾਈ ਦਲਿਤ ਭਾਈਚਾਰੇ ਨੂੰ ਸਿੱਖ ਕੌਮ ਵਿੱਚੋਂ ਨਿਖੇੜਣ ਦੀ ਸ਼ਾਜਸੀ ਕਾਰਵਾਈ ਹੈ। ਜਿਸ ਪਿੱਛੇ ਸਿੱਖ ਵਿਰੋਧੀ ਤਾਕਤਾਂ ਦੇ ਦਿਮਾਗ ਹੋਣ
|
|
Read more...
|
|
|
ਭਾਈ ਪਰਮਿੰਦਰ ਸਿੰਘ ਸੈਣੀ ਇੰਡੀਆ ਡਿਪੋਰਟ |
|
ਕੈਨੇਡਾ ਸਰਕਾਰ ਨੇ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਇੰਡੀਆ ਡਿਪੋਰਟ ਕਰਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਸ਼੍ਰੋਮਣੀ ਯੂਥ ਅਕਾਲੀ ਦਲ (ਅ) ਯੂ.ਕੇ.
ਬਰਮਿੰਘਮ ਸ਼੍ਰੋਮਣੀ ਯੂਥ ਅਕਾਲੀ ਦਲ (ਅ) ਯੂ.ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ,ਸੀ:ਮੀ:ਪ੍ਰਧਾਨ ਭਾਈ ਤੇਜਵੀਰ ਸਿੰਘ,ਸਕੱਤਰ ਭਾਂਈ ਮਨਦੀਪ ਸਿੰਘ ਅਜਨਾਲਾ,ਭਾਈ ਮਲਕੀਤ ਸਿੰਘ ਬਾਬਾ ਬਕਾਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਪਿਛਲੇ ਦਿਨੀ ਕੈਨੇਡਾ ਸਰਕਾਰ ਵਲੋ ਹਾਈਜੈਕਰ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਇੰਡੀਆ ਡਿਪੋਰਟ ਕੀਤੇ ਜਾਣ ਤੇ ਕੈਨੇਡਾ ਸਰਕਾਰ ਦੀ ਅਲੋਚਨਾ ਕੀਤੀ ਹੈ ਅਤੇ ਭਾਰਤ ਸਰਕਾਰ ਵਲੋਂ ਭਾਈ ਪਰਮਿੰਦਰ ਸਿੰਘ ਸੈਣੀ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਨਜਰਬੰਦ ਕਰਨ ਦੀ ਵੀ ਸਖਤ ਅਲੋਚਨਾਂ ਕੀਤੀ ਹੈ। ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਕਿਹਾ ਕਿ ਜਿਸ ਵੇਲੇ ਹਿੰਦੋਸਤਾਨ ਦੀ ਜਾਲਮ ਸਰਕਾਰ ਨੇ ਜੂਨ ਚੌਰਾਸੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਸਿੱਖਾਂ ਨੂੰ ਕਿਸੇ ਪਾਸੇ ਵੀ ਇਨਸਾਫ ਨਾ
|
|
Read more...
|
|
|
ਸਿੱਖ ਹੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ 'ਤੇ ਉਤਾਰੂ-ਦਰਸ਼ਨ ਸਿੰਘ 'ਦਰਸ਼ਕ' |
|
ਜਦੋਂ 1984ਵਿਚ ਭਾਰਤੀ ਫ਼ੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ ਸੀ ਤਾਂ ਉਸ ਸਮੇਂ ਦੇਸ਼ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਐਨਾ ਜ਼ਿਆਦਾ ਦੁੱਖ ਹੋਇਆ ਸੀ ਕਿ ਉਹ ਅੱਜ ਤੱਕ ਕਾਂਗਰਸ ਦੀ ਇਸ ਬਜਰ ਗਲਤੀ ਨੂੰ ਭੁੱਲਣ ਲਈ ਤਿਆਰ ਨਹੀਂ ਹਨ ਅਤੇ ਅੱਜ ਸਿੱਖ ਹੀ ਉਸ ਮਹਾਨ ਸਰਵਉੱਚ ਸੰਸਥਾ ਜਿਸਦੇ ਸਿਰਜਣਹਾਰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਨ ਅਤੇ ਜਿਸ ਦੀ ਤਾਮੀਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਤੋਂ ਕਰਵਾਈ, ਨੂੰ ਢਹਿ ਢੇਰੀ ਕਰਨ 'ਤੇ ਉਤਾਰੂ ਹਨ । ਜਦੋਂ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਤਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਅਜਿਹੇ ਭੁਲੱਕੜਾਂ ਨੂੰ ਸਦਬੁੱਧੀ ਬਖ਼ਸ਼ੀ ਜਾਵੇ ਪਰ ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਲੋਕ ਆਪਣੇ ਕੋਲ 'ਸਦਬੁੱਧੀ'ਹੋਣ ਦਾ ਦਾਅਵਾ ਕਰਦੇ ਹਨ ਅੱਜ ਉਹ ਹੀ ਸਿੱਖ ਕੌਮ ਨੂੰ ਦੋਫਾੜ ਕਰਨ 'ਚ ਤੁਲੇ ਹੋਏ ਹਨ। ਸਿੱਖ ਕੌਮ 'ਤੇ ਸੰਕਟ
|
|
Read more...
|
|
|
ਸਤਿਕਾਰਤ ਪਦਵੀਆਂ ਤੇ ਬਿਰਾਜਮਾਨ ਵਿਆਕਤੀਆਂ ਦੇ ਪੁਤਲੇ ਸਾੜਨੇ ਮੰਦਭਾਗੇ-ਡੱਲੇਵਾਲ |
|
ਲੰਡਨ –ਕੌਮ ਨੂੰ ਭਰੋਸੇ ਵਿੱਚ ਲਏ ਬਿਨਾਂ ਨਾਨਕਸ਼ਾਹੀ ਕੈਲੰਡਰ ਵਿੱਚ ਬੇਲੋੜੀਆਂ ਸੋਧਾਂ ਕਰਨੀਆਂ ਸਰਾਸਰ ਗਲਤ ਹਨ । ਪ੍ਰਫੈਸਰ ਦਰਸ਼ਨ ਸਿੰਘ ਰਾਗੀ ਨੂੰ ਪੰਥ ਚੋਂ ਛੇਕੇ ਜਾਣ ਸਮੇਤ ਕਿਸੇ ਵੀ ਪੰਥਕ ਮੁੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ,ਦਮਦਮੀ ਟਕਸਾਲ ਦੇ ਮੁਖੀ ਜਾਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਪ੍ਰਧਾਨ ਦੇ ਪੁਤਲੇ ਸਾੜਨ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਸਖਤ ਨਿਖੇਧੀ ਕੀਤੀ ਗਈ ਹੈ । ਉਕਤ ਪਦਵੀਆਂ ਤੇ ਬਿਰਾਜ਼ਮਾਨ ਵਿਆਕਤੀਆਂ ਵਲੋਂ ਕੌਮ ਪ੍ਰਤੀ ਗੈਰ ਜਿੰਮੇਵਾਰੀ ਦਿਖਾਈ ਜਾ ਰਹੀ ਹੈ ,ਜਿਸ ਦਾ ਫਾਇਦਾ ਸਿੱਖ ਵਿਰੋਧੀ ਲਾਬੀ ਉਠਾ ਰਹੀ ਹੈ ਜਿਸ ਕਾਰਨ ਉਹਨਾਂ ਦੇ ਪੁਤਲੇ ਸਾੜਨ ਵਾਲੇ ਸਿੱਖਾਂ ਦੀਆਂ ਮਹੱਤਵ ਪੂਰਨ ਪਦਵੀਆਂ ਦਾ ਸਤਿਕਾਰ ਹੀ ਨਹੀਂ ਘਟਾ ਰਹੇ ਬਲਕਿ
|
|
Read more...
|
|
|
|